Chapter Navigation :    1   2   3   4   5   6   7   8   9  10  11  12  13  14  15  16  17  18
Verses :  1  2  3  4  5  6  7  8  9 10 11 12 13 14 15 16 17 18 19 20 21 22 23 24 25 26 27 28 29 30 31 32 33 34 35
36 37 38 39 40 41 42 43

अध्याय तीन / Chapter Three

बिना श्लोक केवल हिंदी अर्थ  

।3.1।   हे कृष्ण, यदि आप कर्म की अपेक्षा बुद्धि को श्रेष्ठ मानते हैं तो मुझे युद्ध में क्यों लगा रहे हैं।

।3.2।   आप अपने मिले जुले वचनों से मेरी बुद्धि मोहित कर रहे हैं। आप निश्चय करके एक बात कहिये, जिससे मैं कल्याण को प्राप्त हो जाऊँ।

।3.3।   श्रीभगवान् बोले - हे निष्पाप अर्जुन! इस मनुष्य लोक में दो प्रकार की निष्ठा मेरे द्वारा पहले कही गयी है। उनमें ज्ञानियों की निष्ठा ज्ञान योग (सांख्य योग) से और योगियों की निष्ठा कर्मयोग से होती है।

।3.4।   मनुष्य न तो कर्मों का आरम्भ किये बिना निष्कर्मता को प्राप्त होता है और न कर्मों के त्याग मात्र से सिद्धि को ही प्राप्त होता है।

।3.5।   कोई भी क्षण मात्र भी बिना कर्म किए नहीं रह सकता। क्योंकि प्रकृति से उत्पन्न गुणों के द्वारा वश में हुए, सब से कर्म करवा लिया जाता है।

।3.6।   जो कर्मेन्द्रियों (सम्पूर्ण इन्द्रियों) को हठपूर्वक रोककर मन से इन्द्रियों के विषयों का चिन्तन करता रहता है, वह मूढ़ बुद्धि वाला मनुष्य मिथ्याचारी, ढोंगी तथा पापाचारी कहा जाता है।

।3.7।   हे अर्जुन! जो मनुष्य मन से इन्द्रियों पर नियन्त्रण करके आसक्ति रहित होकर कर्मेन्द्रियों के द्वारा कर्म योग का आचरण करता है, वह श्रेष्ठ है।

।3.8।   तू तेरे लिए नियत किये हुए कर्म कर; क्योंकि कर्म न करने की अपेक्षा कर्म करना श्रेष्ठ है तथा कर्म न करने से तेरा शरीर-निर्वाह भी नहीं होगा।

।3.9।   धर्म पालन (शरीर धर्म, पुत्र धर्म, पति धर्म, पत्नी धर्म इत्यादि) तथा भागवत कर्मों के अन्यत्र कर्मों में लगा मनुष्य कर्मों से बँधता है, इसलिये हे कुन्ती नन्दन! तू आसक्ति-रहित होकर ईश्वरार्थ कर्मों के निमित्त आचरण कर।

।3.10।   प्रजापति (सृष्टिकर्त्ता) ने (सृष्टि के) आदि में यज्ञ सहित प्रजा का निर्माण कर कहा, इस यज्ञ द्वारा तुम वृद्धि को प्राप्त हो और यह कर्तव्य-कर्मरूप यज्ञ तुम्हारे लिये इच्छित कामनाओं को पूर्ण करने वाला हो।

।3.11।   तुम लोग इस कर्म-यज्ञ द्वारा देवताओं की उन्नति करो और वे देवतागण तुम्हारी उन्नति करें। इस प्रकार परस्पर उन्नति करते हुये तुम परम कल्याण प्राप्त करो।

।3.12।   यज्ञ द्वारा पोषित देवतागण तुम्हें इच्छित भोग प्रदान करेंगे। उनके द्वारा दिये हुये भोगों को जो पुरुष, उनको दिये बिना (दूसरों की सेवा में लगाये बिना) ही भोगता है, वह निश्चय ही चोर है।

।3.13।   यज्ञ में शेष बचा खाने वाले, श्रेष्ठ पुरुष सब पापों से मुक्त हो जाते हैं, जो अपने लिये पकाते (कर्म करते) हैं वे पापी लोग पाप ही खाते हैं।

।3.14।   समस्त प्राणी अन्न से उत्पन्न होते हैं, अन्न की उत्पत्ति वर्षा से, वर्षा की उत्पत्ति यज्ञ से और यज्ञ कर्मों से उत्पन्न होता है।

।3.15।   कर्म को ब्रह्म से उत्पन्न जान, ब्रह्म को अक्षर (परमात्मा) से उत्पन्न हुआ जान, इसलिये वह सर्वव्यापी ब्रह्म नित्य यज्ञ में स्थित है।

।3.16।   हे पार्थ! जो मनुष्य इस प्रकार प्रचलित सृष्टि-चक्र के अनुसार नहीं चलता, वह इन्द्रियों में रमण करनेवाला, पापी मनुष्य, संसार में व्यर्थ ही जीता है।

।3.17।   जो मनुष्य अपने-आप में ही रमण करने वाला और अपने-आप में ही तृप्त तथा अपने-आप में ही संतुष्ट है, उसके लिये कोई कर्तव्य नहीं है।

।3.18।   उस का न तो कर्म करने से कोई प्रयोजन रहता है, और न कर्म न करने से ही कोई प्रयोजन रहता है। किसी भी प्राणी के साथ उसका अल्प मात्र भी स्वार्थ संबंध (आश्रय) नहीं रहता।

।3.19।   इसलिये तू निरन्तर आसक्ति रहित होकर कर्तव्य-कर्म का भलीभाँति आचरण कर; क्योंकि आसक्तिरहित होकर कर्म करता हुआ मनुष्य परमात्मा को प्राप्त हो जाता है।

।3.20।   राजा जनक जैसे अनेक महापुरुष भी कर्म के द्वारा ही सिद्धि को प्राप्त हुए हैं। इसलिये लोकसंग्रह (लोकहित) को देखते हुए भी कर्म करना चाहिए।

।3.21।   श्रेष्ठ पुरुष जैसा आचरण करता है, अन्य लोग भी वैसा ही अनुकरण करते हैं; वह पुरुष जो कुछ प्रमाण कर देता है, लोग भी उसका अनुसरण करते हैं।

।3.22।   हे पार्थ! मुझे तीनों लोकों में न तो कुछ कर्तव्य है और न कोई प्राप्त करने योग्य वस्तु अप्राप्त है, फिर भी मैं कर्तव्य-कर्म में ही लगा रहता हूँ।

।3.23।   हे अर्जुन! अगर मैं किसी समय सावधान होकर कर्म न करूँ (तो बड़ी हानि हो जाय), क्योंकि मनुष्य सब प्रकार से मेरे ही मार्ग का अनुसरण करते हैं।

।3.24।   इसलिए यदि मैं कर्म न करूँ तो ये सब लोक नष्ट हो जायें, मैं सङ्करता (अफरा-तफरी) का कारण बनूँ और इस समस्त प्रजा को नाश करने वाला बनूँ।

।3.25।   हे अर्जुन ! कर्म में आसक्त हुए अज्ञानीजन जैसे कर्म करते हैं वैसे ही विद्वान् पुरुष अनासक्त होकर, संसार के उद्धार (लोक कल्याण) की इच्छा से कर्म करे।

।3.26।   कर्मों में आसक्ति वाले अज्ञानी जनों की बुद्धि में भ्रम पैदा नहीं करना चाहिए; किंतु ज्ञानी सावधान होकर, (भागवत) कर्म भली भाँति करते हुए उन्हें भी वैसे प्रवृत्त करे।

।3.27।   सम्पूर्ण कर्म प्रकृति के गुणों द्वारा किये जाते हैं, अहंकार से मोहित, मुर्ख पुरुष मान लेता है कि मैं कर्ता हूँ।

।3.28|   हे अर्जुन! गुण-विभाग और कर्म-विभाग को तत्त्व से जानने वाला मानता है कि सम्पूर्ण गुण ही गुणों में बरत रहे हैं और उनमें आसक्त नहीं होता।

|3.29।   प्रकृति के गुणों से मूढ बने हुए मनुष्य, गुणों में और कर्मों में आसक्त रहते हैं; उन अपूर्ण जानने वाले मन्दबुद्धि अज्ञानियों को, ज्ञानी विचलित न करे।

।3.30।   आशा तथा ममता रहित हुए, सम्पूर्ण कर्मों को अंतःकरण से समझ कर मुझे अर्पण करो, और संताप रहित हुए युद्ध करो।

।3.31।   जो मनुष्य दोष बुद्धि से रहित और श्रद्धा से सदा मेरे इस मत का पालन करते हैं, वे कर्मों से (बन्धन से) मुक्त हो जाते हैं।

।3.32।   परन्तु जो दोष दृष्टि वाले, मेरे इस मत का पालन नहीं करते, उन सब ज्ञानों में शुन्य, अविवेकी चित्तवालों को नष्ट हुये समझो।

।3.33।   सम्पूर्ण प्राणी अपनी प्रकृति अनुसार व्यवहार करते हैं। ज्ञानी भी अपनी प्रकृति के अनुसार चेष्टा करता है। किसी का (कुछ करने या न करने का) हठ क्या करेगा?

।3.34।   प्रत्येक इन्द्रिय के विषय में राग और द्वेष स्थित हैं, इनके वश मत हो। वे दोनों (राग और द्वेष) ही कल्याण मार्ग में विघ्न डालने वाले हैं।

।3.35।   अच्छी प्रकार आचरण में लाये हुए दूसरे के धर्म से, गुण रहित अपना धर्म श्रेष्ठ है। स्वधर्म में मरना भी कल्याणकारक है, दूसरे के धर्म का अनुकरण भयजनक व अनर्थकारी है।

।3.36।   हे कृष्ण, फिर यह मनुष्य न चाहता हुआ भी जबर्दस्ती लगाये हुए की तरह किस से प्रेरित होकर पापका आचरण करता है?

।3.37।   श्रीभगवान् ने कहा - रजोगुण में उत्पन्न हुई यह कामना तथा क्रोध ही है; जो भक्षक और महापापी है, इसे अपना शत्रु जानो।

।3.38।   जैसे धुयें से अग्नि और धूलि से दर्पण ढक जाता है तथा जैसे भ्रूण गर्भाशय से ढका रहता है, वैसे उस (कामना) के द्वारा यह (ज्ञान) आवृत होता है।

।3.39।   हे अर्जुन! इस अग्निके समान, मुश्किल से बुझने वाली, ज्ञानियों की नित्य वैरी, कामना ने, ज्ञान को आवृत्त कर दिया (ढक दिया) है।

।3.40।   इन्द्रियाँ, मन और बुद्धि - ये सब कामना के निवासस्थान कहे जाते हैं। यह कामना इनके द्वारा ही ज्ञान को आच्छादित करके मनुष्य को मोहित करता है ।

।3.41।   इसलिये हे अर्जुन! तू सबसे पहले इन्द्रियों को वश में करके, इस ज्ञान और विज्ञान का नाश करने वाले, महान पापी काम को अवश्य ही बल पूर्वक खत्म कर।

।3.42।   इन्द्रियां स्थूल शरीर से श्रेष्ठ हैं; इन्द्रियों से श्रेष्ठ मन है, मन से भी श्रेष्ठ बुद्धि है और बुद्धि से भी श्रेष्ठ वह (आत्मा) है।

।3.43।   हे अर्जुन, इस तरह बुद्धि से आत्मा को श्रेष्ठ जानकर, अपने द्वारा अपने-आपको नियमित करके, तू इस कामरूप दुर्जय शत्रु को मार डाल।



ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ 

।3.1।   ਹੇ ਕ੍ਰਿਸ਼ਨ, ਜੇ ਤੁਸੀਂ ਕਰਮ ਨਾਲੋਂ ਬੁੱਧੀ ਨੂੰ ਸ਼੍ਰੇਸ਼ਟ ਮੰਨਦੇ ਹੋਂ, ਤਾਂ ਮੈਂਨੂੰ ਯੁੱਧ ਕਰਨ ਨੂੰ ਕਿਉਂ ਕਹਿ ਰਹੇ ਹੋ।

।3.2।   ਤੁਸੀਂ ਆਪਣੇ ਮਿਲੇ-ਜੁਲੇ ਕਥਨਾਂ ਨਾਲ ਮੇਰੀ ਬੁੱਧੀ ਨੂੰ ਮੋਹਿਤ ਕਰ ਰਹੇ ਹੋ। ਕਿਰਪਾ ਨਿਸ਼ਚੇ ਕਰਕੇ ਮੈਂਨੂੰ ਇਕ ਗੱਲ ਦੱਸੋ ਜਿਸ ਨਾਲ ਮੇਰੀ ਭਲਾਈ ਹੋਵੇ।

।3.3।   ਸ਼੍ਰੀ ਭਗਵਾਨ ਬੋਲੇ - ਹੇ ਪਾਪ-ਰਹਿਤ ਅਰਜੁਨ, ਇਸ ਮਨੁੱਖ ਲੋਕ ਵਿਚ ਦੋ ਪ੍ਰਕਾਰ ਦੇ ਪੱਖ ਮੇਰੇ ਦੁਆਰਾ ਕਹੇ ਗਏ ਹਨ। ਉਹਨਾਂ ਚੋਂ ਗਿਆਨੀ ਗਿਆਨ ਯੋਗ (ਸਾੰਖਯ ਯੋਗ) ਨਾਲ ਅਤੇ ਯੋਗੀ ਕਰਮ ਯੋਗ ਨਾਲ ਜੁੜੇ ਹੋਏ ਹਨ।

।3.4।   ਮਨੁੱਖ ਨਾ ਹੀ ਕਰਮਾਂ ਨੂੰ ਸ਼ੁਰੂ ਕਰੇ ਬਿਨਾ ਨਿਸ਼ਕਰਮਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਸਿਰਫ ਕਰਮਾਂ ਨੂੰ ਤਿਆਗ ਕੇ ਸਿੱਧੀ (ਕਾਮਯਾਬੀ) ਨੂੰ ਪ੍ਰਾਪਤ ਹੁੰਦਾ ਹੈ।

।3.5।   ਕੋਈ ਪਲ-ਭਰ ਵੀ ਬਿਨਾ ਕਰਮ ਕੀਤੇ ਨਹੀਂ ਰਹਿ ਸਕਦਾ, ਕਿਉਂਕਿ ਪ੍ਰਕਿਰਤੀ ਤੋਂ ਪੈਦਾ ਗੁਣਾਂ ਦੁਆਰਾ ਕਾਬੂ ਹੋਏ ਸਾਰਿਆਂ ਤੋਂ ਕਰਮ ਕਰਵਾ ਲਿੱਤਾ ਜਾਂਦਾ ਹੈ।

।3.6।   ਜੋ ਮਨੁੱਖ ਆਪਣੀਆਂ ਕਰਮ ਇੰਦਰੀਆਂ (ਸੰਪੂਰਣ ਇੰਦਰੀਆਂ) ਨੂੰ ਧੱਕੇ ਨਾਲ ਰੋਕ ਕੇ ਮਨ ਵਿੱਚ ਇੰਦਰੀਆਂ ਦੇ ਮਜ਼ਮੂਨਾਂ ਦਾ ਚਿੰਤਨ ਕਰਦਾ ਰਹਿੰਦਾ ਹੈ, ਉਹ ਮੂਰਖ ਬੁੱਧੀ ਵਾਲਾ ਮਨੁੱਖ ਮਿਥਿਆਚਾਰੀ, ਢੋਂਗੀ ਅਤੇ ਪਾਪਾਚਾਰੀ ਕਿਹਾ ਜਾਂਦਾ ਹੈ।

।3.7।   ਹੇ ਅਰਜੁਨ ! ਜੋ ਮਨੁੱਖ ਮਨ ਵਿੱਚ ਇੰਦਰੀਆਂ ਉੱਤੇ ਕੰਟਰੋਲ ਕਰਕੇ, ਮੋਹ ਰਹਿਤ ਹੋ ਕੇ ਕਰਮ ਇੰਦਰੀਆਂ ਦੇ ਨਾਲ ਕਰਮ ਯੋਗ ਦਾ ਚਾਲ ਚਲਣ ਕਰਦਾ ਹੈ, ਉਹ ਸ੍ਰੇਸ਼ਟ ਹੈ।

।3.8।   ਤੂੰ ਤੇਰੇ ਲਈ ਤੈਅ ਕੀਤੇ ਹੋਏ ਕਰਮ ਕਰ; ਕਿਉਂਕਿ ਕਰਮ ਨਾਂ ਕਰਣ ਦੇ ਨਾਲੋਂ ਕਰਮ ਕਰਣਾ ਚੰਗਾ ਹੈ ਅਤੇ ਕਰਮ ਨਾਂ ਕਰਣ ਨਾਲ ਤੇਰੇ ਸਰੀਰ ਦਾ ਗੁਜਾਰਾ ਵੀ ਨਹੀਂ ਹੋਵੇਗਾ।

।3.9।   ਧਰਮ ਪਾਲਣ (ਸ਼ਰੀਰ ਧਰਮ, ਪੁੱਤਰ ਧਰਮ, ਪਤੀ ਧਰਮ, ਪਤਨੀ ਧਰਮ ਆਦਿ) ਅਤੇ ਭਾਗਵਤ ਕਰਮਾਂ ਦੇ ਬਿਨਾਂ ਹੋਰ ਕਰਮਾਂ ਵਿੱਚ ਲੱਗਾ ਮਨੁੱਖ ਕਰਮਾਂ ਨਾਲ ਬੰਧ ਜਾੰਦਾ ਹੈ, ਇਸ ਲਈ ਹੇ ਕੁਂਤੀ ਨੰਦਨ ! ਤੂੰ ਆਸਕਤੀ-ਰਹਿਤ ਹੋ ਕੇ ਰੱਬੀ ਕਰਮ ਕਰਣ ਵਾਲਾ ਚਾਲ ਚਲਣ ਕਰ।

।3.10।   ਪ੍ਰਜਾਪਤੀ (ਸਿਰਜਣਹਾਰ) ਨੇ (ਸ੍ਰਿਸ਼ਟੀ ਦੇ) ਆਦਿ ਵਿੱਚ ਯੱਗ ਸਹਿਤ ਪ੍ਰਜਾ ਦੀ ਉਸਾਰੀ ਕਰ ਕਿਹਾ, ਇਸ ਯੱਗ ਨਾਲ ਤੂਸੀਂ ਫਲਦੇ-ਫੁੱਲਦੇ ਰਹੋ ਅਤੇ ਇਹ ਕਰਤੱਵ-ਕਰਮ ਯੱਗ ਤੁਹਾਡੀਆਂ ਕਾਮਨਾਵਾਂ ਨੂੰ ਪੂਰਾ ਕਰਣ ਵਾਲਾ ਹੋਵੇ।

।3.11।   ਤੂਸੀਂ ਲੋਕ ਇਸ ਕਰਮ-ਯੱਗ ਦੁਆਰਾ ਦੇਵਤਿਆਂ ਦੀ ਉੱਨਤੀ ਕਰੋ ਅਤੇ ਉਹ ਦੇਵਤਾ ਤੁਹਾਡੀ ਉੱਨਤੀ ਕਰਣਗੇ। ਇਸ ਤਰਾਂ ਇੱਕ ਦੂਜੇ ਦੀ ਉੱਨਤੀ ਕਰਦੇ ਹੋਏ ਤੂੰ ਪਰਮ ਕਲਿਆਣ ਪ੍ਰਾਪਤ ਕਰੇਂਗਾ।

।3.12।   ਯੱਗ ਦੁਆਰਾ ਵਧੇ ਹੋਏ ਦੇਵਤਾਗਣ ਤੈਨੂੰ ਇੱਛਾ ਅਨੁਸਾਰ ਭੋਗ ਪ੍ਰਦਾਨ ਕਰਣਗੇ। ਉਨ੍ਹਾਂ ਦੇ ਦੁਆਰਾ ਦਿੱਤੇ ਹੋਏ ਭੋਗਾਂ ਨੂੰ ਜੋ ਪੁਰਖ, ਉਨ੍ਹਾਂ ਨੂੰ ਦਿੱਤੇ ਬਿਨਾਂ ਹੀ ਭੋਗਦਾ ਹੈ, ਉਹ ਨਿਸ਼ਚੇ ਹੀ ਚੋਰ ਹੈ।

।3.13।   ਯੱਗ ਤੋਂ ਬਾਦ ਬਾਕੀ ਬਚਿਆ ਖਾਉਣ ਵਾਲੇ, ਸ੍ਰੇਸ਼ਟ ਪੁਰਖ ਸਭ ਪਾਪਾਂ ਤੋਂ ਅਜ਼ਾਦ ਹੋ ਜਾਂਦੇ ਹਨ, ਜੋ ਆਪਣੇ ਲਈ ਪਕਾਉਂਦੇ (ਕਰਮ ਕਰਦੇ) ਹਨ, ਉਹ ਪਾਪੀ ਲੋਕ ਪਾਪ ਹੀ ਖਾਂਦੇ ਹਨ।

।3.14।   ਸਾਰੇ ਪ੍ਰਾਣੀ ਅਨਾਜ ਨਾਲ ਪੈਦਾ ਹੁੰਦੇ ਹਨ, ਅਨਾਜ ਦੀ ਉਤਪੱਤੀ ਵਰਖਾ ਨਾਲ, ਵਰਖਾ ਦੀ ਉਤਪੱਤੀ ਯੱਗ ਨਾਲ ਅਤੇ ਯੱਗ ਕਰਮਾਂ ਨਾਲ ਪੈਦਾ ਹੁੰਦਾ ਹੈ।

।3.15।   ਕਰਮ ਨੂੰ ਬ੍ਰਹਮਾ ਤੋਂ ਪੈਦਾ ਜਾਨ, ਬ੍ਰਹਮਾ ਨੂੰ ਅੱਖਰ (ਕਦੇ ਨਾਂ ਘਟਣ ਵਾਲਾ-ਈਸਵਰ) ਵਲੋਂ ਪੈਦਾ ਹੋਇਆ ਜਾਨ, ਇਸ ਲਈ ਉਹ ਸਰਵਵਿਆਪੀ ਬ੍ਰਹਮਾ ਨਿੱਤ ਯੱਗ ਵਿੱਚ ਸਥਿਤ ਹੈ।

।3.16।   ਹੇ ਅਰਜਨ ! ਜੋ ਮਨੁੱਖ ਇਸ ਪ੍ਰਕਾਰ ਪ੍ਰਚੱਲਤ ਸ੍ਰਿਸ਼ਟੀ-ਚੱਕਰ ਦੇ ਅਨੁਸਾਰ ਨਹੀਂ ਚੱਲਦਾ, ਉਹ ਇੰਦਰੀਆਂ ਵਿੱਚ ਰਮਣ ਕਰਨ ਵਾਲਾ, ਪਾਪੀ ਮਨੁੱਖ, ਸੰਸਾਰ ਵਿੱਚ ਵਿਅਰਥ ਹੀ ਜਿਉਂਦਾ ਹੈ।

।3.17।   ਜੋ ਮਨੁੱਖ ਆਪਣੇ-ਆਪ ਵਿੱਚ ਰਮਣ ਕਰਣ ਵਾਲਾ, ਆਪਣੇ-ਆਪ ਵਿੱਚ ਤ੍ਰਿਪਤ ਅਤੇ ਆਪਣੇ-ਆਪ ਵਿੱਚ ਹੀ ਸੰਤੁਸ਼ਟ ਹੈ, ਉਸਦੇ ਲਈ ਕੋਈ ਕਰਤੱਵ ਨਹੀਂ ਹੈ।

।3.18।   ਉਸ ਦਾ ਨਾਂ ਤਾਂ ਕਰਮ ਕਰਣ ਦਾ ਕੋਈ ਕਾਰਣ ਰਹਿੰਦਾ ਹੈ, ਅਤੇ ਨਾਂ ਹੀ ਕਰਮ ਨਾਂ ਕਰਣ ਦਾ ਕੋਈ ਕਾਰਣ ਰਹਿੰਦਾ ਹੈ। ਕਿਸੇ ਵੀ ਪ੍ਰਾਣੀ ਦੇ ਨਾਲ ਉਸਦਾ ਕੋਈ ਵੀ ਸਵਾਰਥ ਸੰਬੰਧ ਨਹੀਂ ਰਹਿੰਦਾ।

।3.19।   ਇਸ ਲਈ ਤੂੰ ਨਿਰੰਤਰ ਮੋਹ ਰਹਿਤ ਹੋ ਕੇ ਕਰਤੱਵ-ਕਰਮ ਦਾ ਭਲੀਭਾਂਤੀ ਆਚਰਣ ਕਰ; ਕਿਉਂਕਿ ਆਸਕਤੀ ਰਹਿਤ ਹੋ ਕੇ ਕਰਮ ਕਰਦਾ ਹੋਇਆ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਹੋ ਜਾਂਦਾ ਹੈ।

।3.20।   ਰਾਜਾ ਜਨਕ ਜਿਹੇ ਅਨੇਕ ਮਹਾਂਪੁਰਖ ਵੀ ਕਰਮਾਂ ਦੇ ਨਾਲ ਹੀ ਸਿੱਧੀ ਨੂੰ ਪ੍ਰਾਪਤ ਹੋਏ ਹਨ। ਇਸ ਲਈ ਲੋਕਸੰਗ੍ਰਿਹ (ਲੋਕਹਿਤ) ਨੂੰ ਵੇਖਦੇ ਹੋਏ ਵੀ ਕਰਮ ਕਰਣਾ ਚਾਹੀਦਾ ਹੈ।

।3.21।   ਸ੍ਰੇਸ਼ਟ ਪੁਰਖ ਜਿਹੋ ਜਿਹਾ ਚਾਲ ਚਲਣ ਕਰਦਾ ਹੈ, ਹੋਰ ਲੋਕ ਵੀ ਉਸਦੀ ਨਕਲ ਕਰਦੇ ਹਨ; ਉਹ ਪੁਰਖ ਜੋ ਕੁੱਝ ਪ੍ਰਮਾਣ ਕਰ ਦਿੰਦਾ ਹੈ, ਲੋਕ ਵੀ ਉਸੇ ਤਰਾ਼ਂ ਕਰਦੇ ਹਨ।

।3.22।   ਹੇ ਅਰਜੁਨ ! ਮੇਰਾ ਤਿੰਨਾਂ ਲੋਕਾਂ ਵਿੱਚ ਕੋਈ ਕਰਤੱਵ ਨਹੀਂ ਹੈ ਅਤੇ ਨਾਂ ਹੀ ਕੋਈ ਪ੍ਰਾਪਤ ਕਰਣ ਲਾਇਕ ਚੀਜ਼ ਅਪ੍ਰਾਪਤ ਹੈ, ਫਿਰ ਵੀ ਮੈਂ ਕਰਮ (ਬ੍ਰਮਾਂਡ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ) ਵਿੱਚ ਹੀ ਲਗਾ ਰਹਿੰਦਾ ਹਾਂ।

।3.23।   ਹੇ ਅਰਜੁਨ! ਜੇਕਰ ਮੈਂ ਕਿਸੇ ਸਮੇਂ ਸੁਚੇਤ ਹੋ ਕੇ ਕਰਮ ਨਾਂ ਕਰਾਂ (ਤਾਂ ਨੁਕਸਾਨ ਹੋ ਜਾਵੇ), ਕਿਉਂਕਿ ਮਨੁੱਖ ਸਭ ਪ੍ਰਕਾਰ ਨਾਲ ਮੇਰੇ ਹੀ ਰਸਤੇ ਦੀ ਨਕਲ ਕਰਦਾ ਹੈ।

।3.24।   ਇਸ ਲਈ ਜੇਕਰ ਮੈਂ ਕਰਮ ਨਾਂ ਕਰਾਂ ਤਾਂ ਇਹ ਸਭ ਲੋਕ ਨਸ਼ਟ ਹੋ ਜਾਉਣ, ਮੈਂ ਉਲਟ ਪੁਲਟ ਦਾ ਕਾਰਨ ਬਣਾਂ ਅਤੇ ਇਸ ਕੁਲ ਪ੍ਰਜਾ ਨੂੰ ਨਾਸ਼ ਕਰਣ ਵਾਲਾ ਬਣਾਂ।

।3.25।   ਹੇ ਅਰਜੁਨ! ਕਰਮ ਵਿੱਚ ਮੋਹਿਤ ਹੋਏ ਬੇਸਮਝ, ਜਿਵੇਂ ਕਰਮ ਕਰਦੇ ਹਨ, ਉਸੇ ਤਰ੍ਹਾਂ ਹੀ ਵਿਦਵਾਨ ਪੁਰਖ ਅਨਾਸਕਤ ਹੋ ਕੇ, ਸੰਸਾਰ ਦੇ ਕਲਿਆਣ ਦੀ ਇੱਛਾ ਨਾਲ ਕਰਮ ਕਰੇ।

।3.26।   ਕਰਮਾਂ ਵਿੱਚ ਮੋਹਿਤ, ਅਗਿਆਨੀ ਲੋਕਾਂ ਦੀ ਬੁੱਧੀ ਵਿੱਚ ਭੁਲੇਖਾ ਪੈਦਾ ਨਹੀਂ ਕਰਣਾ ਚਾਹੀਦਾ; ਪਰ ਗਿਆਨੀ ਸੁਚੇਤ ਹੋਕੇ, (ਭਾਗਵਤ) ਕਰਮ ਭਲੀ ਭਾਂਤੀ ਕਰਦਾ ਹੋਇਆ ਉਨ੍ਹਾਂ ਨੂੰ ਵੀ ਉਸ ਵਿੱਚ ਲਗਾਵੇ।

।3.27।   ਸੰਪੂਰਣ ਕਰਮ ਕੁਦਰਤ ਦੇ ਗੁਣਾਂ ਦੁਆਰਾ ਕੀਤੇ ਜਾਂਦੇ ਹਨ, ਹੈਂਕੜੀ ਅਤੇ ਮੁਰਖ ਮੰਨਦਾ ਹੈ ਕਿ ਮੈਂ ਕਰਦਾ ਹਾਂ।

।3.28|   ਹੇ ਅਰਜੁਨ! ਗੁਣ-ਵਿਭਾਗ ਅਤੇ ਕਰਮ-ਵਿਭਾਗ ਦੇ ਤੱਤ ਨੂੰ ਜਾਣਨ ਵਾਲਾ ਮੰਨਦਾ ਹੈ ਕਿ ਸੰਪੂਰਣ ਗੁਣ ਹੀ ਗੁਣਾਂ ਵਿੱਚ ਬਰਤ ਰਹੇ ਹਨ ਅਤੇ ਉਨ੍ਹਾਂ ਵਿੱਚ ਮੋਹਿਤ ਨਹੀਂ ਹੁੰਦਾ।

|3.29।   ਕੁਦਰਤ ਦੇ ਗੁਣਾਂ ਕਾਰਣ ਮੂਰਖ ਬਣੇ ਮਨੁੱਖ, ਗੁਣਾਂ ਅਤੇ ਕਰਮਾਂ ਵਿੱਚ ਆਸਕਤ ਰਹਿੰਦੇ ਹਨ; ਉਨ੍ਹਾਂ ਮੰਦਬੁੱਧੀ ਅਗਿਆਨੀਆਂ ਨੂੰ, ਗਿਆਨੀ ਵਿਚਲਿਤ ਨਾਂ ਕਰੇ ।

।3.30।   ਆਸ ਤੇ ਮਮਤਾ ਰਹਿਤ ਹੋਇਆ, ਸੰਪੂਰਣ ਕਰਮਾਂ ਨੂੰ ਅੰਤਕਰਣ ਨਾਲ ਸਮਝ ਕੇ, ਮੈਨੂੰ ਅਰਪਣ ਕਰ, ਅਤੇ ਸੰਤਾਪ ਰਹਿਤ ਹੋ ਕੇ ਲੜਾਈ ਕਰ।

।3.31।   ਜੋ ਮਨੁੱਖ ਦੋਸ਼ ਬੁੱਧੀ ਰਹਿਤ ਅਤੇ ਸ਼ਰਧਾ ਨਾਲ ਹਮੇਸ਼ਾ ਮੇਰੇ ਇਸ ਮਤ ਦਾ ਪਾਲਣ ਕਰਦੇ ਹਨ, ਉਹ ਕਰਮਾਂ ਦੇ ਬੰਧਨ ਤੋਂ ਅਜ਼ਾਦ ਹੋ ਜਾਂਦੇ ਹਨ।

।3.32।   ਪਰ ਜੋ ਨੁਕਸ ਕੱਢਣ ਵਾਲੇ, ਮੇਰੇ ਇਸ ਮਤ ਦਾ ਪਾਲਣ ਨਹੀਂ ਕਰਦੇ, ਉਨ੍ਹਾਂ ਸਭ ਗਿਆਨਾਂ ਵਿੱਚ ਜ੍ਹੀਰੋ, ਮੂਰਖ ਚਿੱਤ ਵਾਲਿਆਂ ਨੂੰ ਨਸ਼ਟ ਹੋਇਆ ਸਮਝ।

।3.33।   ਸੰਪੂਰਣ ਪ੍ਰਾਣੀ ਆਪਣੀ ਕੁਦਰਤ ਅਨੁਸਾਰ ਵਰਤਦੇ ਹਨ। ਗਿਆਨੀ ਵੀ ਆਪਣੀ ਕੁਦਰਤ ਦੇ ਅਨੁਸਾਰ ਵਿਚਰਦਾ ਹੈ। ਕਿਸੇ ਦੀ (ਕੁੱਝ ਕਰਣ ਜਾਂ ਨਾਂ ਕਰਣ ਦੀ) ਜਿੱਦ ਕੀ ਕਰੇਗੀ ?

।3.34।   ਸਾਰੀਆਂ ਇੰਦਰੀਆਂ ਦੇ ਵਿਸ਼ਿਆਂ ਵਿੱਚ ਰਾਗ ਅਤੇ ਨਫਰਤ ਸਥਿਤ ਹਨ, ਇਨ੍ਹਾਂ ਦੇ ਵੱਸ ਨਾਂ ਹੋ। ਇਹ ਦੋਨੋਂ (ਰਾਗ ਅਤੇ ਦਵੇਸ਼) ਹੀ ਕਲਿਆਣ ਦੇ ਰਸਤੇ ਵਿੱਚ ਵਿਘਨ ਪਾਉਣ ਵਾਲੇ ਹਨ।

।3.35।   ਚੰਗੀ ਤਰਾੰ ਕੀਤੇ ਦੂੱਜੇ ਦੇ ਧਰਮ ਨਾਲੋਂ, ਗੁਣ ਰਹਿਤ ਆਪਣਾ ਧਰਮ (ਕੰਮ) ਸ੍ਰੇਸ਼ਟ ਹੈ। ਆਪਣੇ ਧਰਮ ਵਿੱਚ ਮਰਨਾ ਵੀ ਕਲਿਆਣਕਾਰੀ ਹੈ, ਦੂੱਜੇ ਦੇ ਧਰਮ ਦੀ ਨਕਲ ਭਯਾਨਕ ਅਤੇ ਅਨਰਥਕਾਰੀ ਹੈ।

।3.36।   ਹੇ ਕ੍ਰਿਸ਼ਣ, ਫਿਰ ਇਹ ਮਨੁੱਖ ਨਾਂ ਚਾਹੁੰਦਾ ਹੋਇਆ ਵੀ ਜਬਰਦਸਤੀ ਲਗਾਏ ਹੋਏ ਦੀ ਤਰ੍ਹਾਂ, ਕਿਸ ਵਲੋਂ ਪ੍ਰੇਰਿਤ ਹੋ ਕੇ ਪਾਪ ਦਾ ਚਾਲ ਚਲਣ ਕਰਦਾ ਹੈ?

।3.37।   ਸ਼੍ਰੀ ਭਗਵਾਨ ਨੇ ਕਿਹਾ - ਰਜੋਗੁਣ ਵਿੱਚ ਪੈਦਾ ਹੋਈ ਇਹ ਕਾਮਨਾ ਅਤੇ ਕ੍ਰੋਧ ਹੀ ਹੈ; ਜੋ ਭਕਸ਼ਕ ਅਤੇ ਮਹਾਪਾਪੀ ਹੈ, ਇਸ ਨੂੰ ਆਪਣਾ ਵੈਰੀ ਜਾਣ।

।3.38।   ਜਿਵੇਂ ਧੂਆਂ ਅੱਗ ਨੂੰ, ਧੂੜ ਦਰਪਣ ਨੂੰ ਅਤੇ ਗਰਭ ਭਰੂਣ ਨੂੰ ਢਕ ਦਿੰਦਾ ਹੈ, ਉਸੇ ਤਰਾਂ (ਕਾਮਨਾ) ਦੇ ਨਾਲ ਇਹ (ਗਿਆਨ) ਢਕਿਆ ਜਾਂਦਾ ਹੈ।

।3.39।   ਹੇ ਅਰਜੁਨ! ਇਸ ਅੱਗ ਦੀ ਤਰਾਂ, ਮੁਸ਼ਕਲ ਨਾਲ ਬੁੱਝਣ ਵਾਲੀ, ਗਿਆਨੀਆਂ ਦੀ ਨਿੱਤ ਵੈਰੀ, ਕਾਮਨਾ ਨੇ, ਗਿਆਨ ਨੂੰ ਢਕ ਦਿੱਤਾ ਹੈ।

।3.40।   ਇੰਦਰੀਆਂ, ਮਨ ਅਤੇ ਬੁੱਧੀ - ਇਹ ਸਭ ਕਾਮਨਾ ਦੇ ਨਿਵਾਸ ਕਹੇ ਜਾਂਦੇ ਹਨ। ਇਹ ਕਾਮਨਾ ਇਨ੍ਹਾਂ ਦੇ ਦੁਆਰਾ ਹੀ ਗਿਆਨ ਨੂੰ ਢਕ ਕੇ ਮਨੁੱਖ ਨੂੰ ਮੋਹਿਤ ਕਰਦੀ ਹੈ।

।3.41।   ਹੇ ਅਰਜੁਨ! ਤੂੰ ਸਭ ਤੋਂ ਪਹਿਲਾਂ ਇੰਦਰੀਆਂ ਨੂੰ ਵਸ ਵਿੱਚ ਕਰਕੇ, ਇਸ ਗਿਆਨ ਅਤੇ ਵਿਗਿਆਨ ਦਾ ਨਾਸ਼ ਕਰਣ ਵਾਲੇ, ਮਹਾਨ ਪਾਪੀ ਕਾਮਨਾ-ਵਾਸਨਾ ਨੂੰ ਜ਼ਰੂਰ ਹੀ ਤਾਕਤ ਨਾਲ ਖਤਮ ਕਰ।

।3.42।   ਇੰਦਰੀਆਂ ਸਥੂਲ ਸਰੀਰ ਨਾਲੋਂ ਸ੍ਰੇਸ਼ਟ ਹਨ; ਇੰਦਰੀਆਂ ਨਾਲੋਂ ਸ੍ਰੇਸ਼ਟ ਮਨ ਹੈ, ਮਨ ਨਾਲੋਂ ਵੀ ਸ੍ਰੇਸ਼ਟ ਬੁੱਧੀ ਹੈ ਅਤੇ ਬੁੱਧੀ ਨਾਲੋਂ ਵੀ ਸ੍ਰੇਸ਼ਟ ਉਹ (ਆਤਮਾ) ਹੈ।

।3.43।   ਹੇ ਅਰਜੁਨ, ਇਸ ਤਰ੍ਹਾਂ ਬੁੱਧੀ ਨਾਲੋਂ ਆਤਮਾ ਨੂੰ ਸ੍ਰੇਸ਼ਟ ਜਾਨ ਕੇ, ਆਪਣੇ ਦੁਆਰਾ ਆਪਣੇ-ਆਪ ਨੂੰ ਨਿਯਮਤ ਕਰਕੇ, ਤੂੰ ਇਸ ਕਾਮਰੂਪ ਵੱਡੇ ਦੁਸ਼ਮਣ ਨੂੰ ਮਾਰ ਦੇ।


English Translation of Chapter 3 without Verses 

।3.1।   Lord Krishna! If you consider intelligence superior to action, why are you urging me to indulge in this war.

।3.2।   You, with your confusing suggestions, are deluding my mind. Please decide one way that is beneficial and right for me to do and tell it to me.

।3.3।   The Lord said - O sinless Arjuna, in this world, two types of faiths have been said by me that states the Gyan Yoga (Sankhya Yoga) for the wise and the Karma Yoga for the ascetics.

।3.4।   One doesn't secure worklessness by not beginning action, neither does he earn success merely by renouncing all the actions.

।3.5।   No one can spend even a single moment without action because all are forced to act, under the three characteristics (Gunas) of nature.

।3.6।   He who, forcefully restraining the organs of action, keeps thinking of the sense-objects in mind, he is of deluded understanding and is called a hypocrite.

।3.7।   Those human beings excel, who become detached from the sense objects mentally, control his senses and engage in karma yoga.

।3.8।   You perform the obligatory duties, for action is superior to inaction. And, through inaction, even the maintenance of your body will not be possible.

।3.9।   Man becomes bound by actions other than that action meant for God and for fulfilling his basic duties(duty for his body, for his parents, for her husband, for his wife etc.). Without being attached, O son of Kunti, you perform actions for Him.

।3.10।   Creator of this universe, at the time of creation, created creatures together with necessary action and declared: By means of this, you shalll propagate and flourish; and this process will also fulfill all your wishes.

।3.11।   By performing these defined works (Karma-Yagna), please the gods (devas), and the gods (devas) will support you. Thus nourishing one another, you will reach the highest good.

।3.12।   The gods, pleased by the sacrifice, will bestow on you the enjoyments you desire. He who enjoys the bounty of the gods without giving them anything in return, is a thief.

।3.13।   Pious men who eat the remnants of sacrifices are freed from all sins. But the sinful ones who cook (work) only for their own sake, earn only sin.

।3.14।   From food are born the creatures; the origin of food is from rainfall; rainfall originates from offerings, which originates from action.

।3.15।   Know that action comes from Brahma and Brahma comes from the Imperishable (Akshara). Therefore, the all-pervading (Brahma) ever resides in sacrifice (offerings).

।3.16।   O Arjuna! who does not behave accrding to this cycle of world, indulges in senses, lives a sinful life; and he lives in vain.

।3.17।   But the man who wanders in the self and do not need external objects for sensual pleasures, who is satisfied with the self, who rejoices in the self, for him nothing remains to be accomplished.

।3.18।   He has no purpose to gain by work done or left undone. He need not maintain any selfish relation with anyone for fulfilling his needs.

।3.19।   Therefore do your rightful duty continuously without attachment. For, a man who works without attachment attains to the Supreme.

।3.20।   Janaka and others attained perfection verily by action only; even with a view to help the world (to help the world stay together, prevention of mankind going astray) you should keep on acting and doing good deeds.

।3.21।   Whatever a great man does, other men also do. Whichever standard he sets, common people follows it.

।3.22।   There is no work prescribed for Me in all the three planetary systems. There is no desire which is beyond my reach , and yet I am engaged in prescribed duties and continue in action.

।3.23।   O Arjuna, if at any time I do not continue vigilantly in action, men will follow My path in every way. So men will also stop working and that will be the reason for great loss.

।3.24।   If I do not do work, the world would be lost; and I will be the reason for causing chaos in life and thereby ruining all these people.

।3.25।   O Arjuna, as the unelightened poeple act with attachment to work, so should the enlightened person act, without attachment, for the ultimate benefit of the world.

।3.26।   The enlightened man should not create doubts in the minds of the ignorant, who are attached to work. While himself doing the work in the right manner, he should diligently encourage them to do all the duties.

।3.27।   While actions are being done in every way by the qualities (gunas) of nature, one who is deluded by egoism thinks that, 'I am the doer.

।3.28|   O Arjuna, one who is a knower of the varieties (divisions) of the gunas (qualities) and actions does not become attached. He knows well that it is the senses, which are moving amongst sense objects and does not identify himself with the senses.

|3.29।   Those who are wholly deluded by the gunas of Nature become attached to the activities of the gunas. These people of dull intellect should not be disturbed by the knowers.

।3.30।   Without any expectations and egoism, with full knowledge surrender all your works unto Me, and fight without any agony.

।3.31।   Those men who constantly practise this teaching of Mine with faith and without finding fault in it, are freed from actions.

।3.32।   But those fault-finding people who do not follow My teaching, who are deluded about all knoweldge and devoid of discrimination will ruin themselves.

।3.33।   Even the man of knowledge acts according to his nature; all beings follow their nature. What can restraint do?

।3.34।   Each sense has fixed attachment and aversion for its corresponding objects. These two (attachment and aversion) are the main obstacles on the path to goodness.

।3.35।   One's own duty performed with low quality is better, than the duty of another well discharged. Better is death in one's own duty; the duty of another is fraught with fear and danger.

।3.36।   O Krishna, Humans behaves against his wish, impelled and induced by some force to do cerain actions, which are not advisable. Who impells him to do these actions.

।3.37।   Lord Krishna said - It is desire and anger both born of quality of Rajas, all-devouring, all-sinful; know this as your foe.

।3.38।   As fire is enveloped by smoke, as a mirror by dirt, and as a foetus remains enclosed in the womb, so in this knowledge is shrouded by the desire.

।3.39।   O Arjuna! The wise person's pure consciousness is covered by his eternal enemy in the form of lust, which is never satisfied and which burns like fire.

।3.40।   Senses, mind and intellect are said to be the seat of desire; through these it deludes the humans by veiling his wisdom.

।3.41।   O Arjuna! First control your senses and then try to slay this sinful enemy in the form of desire that destroys knowledge and wisdom.

।3.42।   Senses are superior to the body; mind is superior to the senses; intellect is superior to the mind; one who is superior even to the intellect is He (the Self).

।3.43।   O Arjuna! Thus knowing the self as superior to the intellect and restraining the self by the self, slay the powerful enemy in the form of desire.


ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादे कर्मयोगो नाम तृतीयोऽध्यायः ॥3.1-3.43॥

Completed by 5th March, 2015 ( 43 Days)

किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।