Chapter Navigation :    1   2   3   4   5   6   7   8   9  10  11  12  13  14  15  16  17  18
Verses :  1  2  3  4  5  6  7  8  9 10 11 12 13 14 15 16 17 18 19 20 21 22 23 24 25 26 27 28 29 30 31 32 33 34 35
36 37 38 39 40 41 42

अध्याय चार / Chapter Four

बिना श्लोक केवल हिंदी अर्थ  

।4.1।   श्री भगवान् ने कहा - मैंने इस अविनाशी योग को सूर्य से कहा; सूर्य ने मनु से कहा; मनु ने इक्ष्वाकु से कहा ।

।4.2।   हे अर्जुन! इस प्रकार परम्परा से प्राप्त इस योग को राजर्षियों ने जाना, किन्तु यह योग बहुत समय बीतने से लुप्त हो गया ।

।4.3।   तू मेरा भक्त और सखा है, इसलिए वही पुरातन योग आज मैंने तुझको कहा, क्योंकि यह बड़ा ही उत्तम रहस्य है।

।4.4।   अर्जुन बोले - आपका जन्म तो अभी का है और सूर्य का जन्म बहुत पुराना है; आपने ही आदिकाल में यह योग कहा था, यह बात मैं कैसे समझूँ?

।4.5।   श्री भगवान बोले- हे अर्जुन ! मेरे और तेरे अनेक जन्म हो चुके हैं; उन सबको मैं जानता हूँ, तू नहीं जानता।

।4.6।   मैं अजन्मा और अविनाशी होते हुए भी तथा समस्त प्राणियों का ईश्वर होते हुए भी अपनी प्रकृति में स्थित, अपनी माया से प्रकट होता हूँ।

।4.7।   हे अर्जुन! जब-जब धर्म की हानि और अधर्म की वृद्धि होती है, तब-तब मैं स्वयं को प्रकट करता हूँ।

।4.8।   साधुओं (अच्छे लोगों) की रक्षा करने के लिये, पाप कर्म करने वालों का विनाश करने के लिये और धर्म की स्थापना के लिये मैं युग-युग में प्रकट होता हूँ।

।4.9।   हे अर्जुन ! मेरा जन्म और कर्म दिव्य है, इस प्रकार जो पुरुष तत्त्व से जानता है, वह शरीर को त्यागकर फिर जन्म को नहीं प्राप्त होता; वह मुझे प्राप्त होता है।

।4.10।  जिनके राग, भय और र्कोध नष्ट हो गये हैं और मुझ में स्थित हैं, ऐसे मेरे आश्रित रहने वाले बहुत, ज्ञान और तप से पवित्र होकर मेरे स्वरूप को प्राप्त हुए हैं।

।4.11।  हे अर्जुन! जो जिस भाव से मेरी और आते हैं, मैं भी उनको उसी प्रकार भजता हूँ क्योंकि मनुष्य सब प्रकार से मेरे ही मार्ग का अनुसरण करते हैं।

।4.12।  कर्मों की सिद्धि (फल) चाहने वाले देवताओं को पूजते हैं, क्योंकि इस मनुष्य लोक में कर्मों से उत्पन्न होने वाली सिद्धि जल्दी मिल जाती है।

।4.13।  गुण और कर्मों के विभाग से चारों वर्णों की रचना मेरे द्वारा की गयी है। उसका कर्ता होने पर भी, मुझे अकर्ता और अविनाशी जानो।

।4.14।  मुझे कर्म लिप्त नहीं करते, कर्मफल में मेरी स्पृहा नहीं है, इस प्रकार जो मुझे ठीक से जान लेता है, वह कर्मों से नहीं बँधता।

।4.15।  पूर्वकाल में मोक्ष चाहने वालों ने भी इस प्रकार जानकर ही कर्म किए हैं, इसलिए तू भी पूर्वजों द्वारा सदा से किए जाने वाले कर्मों को ही कर।

।4.16।   कर्म क्या है और अकर्म क्या है? इस विषय में बुद्धिमान पुरुष भी भ्रमित हो जाते हैं। इसलिये मैं तुम्हें समझाऊँगा जिसको जानकर तुम अशुभ से मुक्त हो जाओगे।

।4.17।   कर्म भी जानना चाहिये, अकर्म भी जानना चाहिये तथा विकर्म भी जानना चाहिये; क्योंकि कर्म की गति गहन है।

।4.18।   जो पुरुष कर्म में अकर्म और अकर्म में कर्म देखता है, वह मनुष्यों में बुद्धिमान है, वह योगी सम्पूर्ण कर्मों को करने वाला है।

।4.19।   जिसके समस्त कार्य, कामना और संकल्प से रहित हैं, ऐसे उस ज्ञान-अग्नि से भस्म हुये कर्मों वाले को ज्ञानीजन, पण्डित कहते हैं।

।4.20।   जो कर्मफल की आसक्ति को त्यागकर, नित्य तृप्त और सब आश्रयों से रहित है वह कर्म में लगे हुए भी, कुछ नहीं करता है।

।4.21।   जिसका मन व बुद्धि पर संयम है, जिसने सब प्रकार के संग्रह का परित्याग कर दिया है, ऐसा आशारहित, केवल शरीर-सम्बन्धी कर्म करता हुआ भी पाप को प्राप्त नहीं होता।

।4.22।   जो अपने-आप जो मिल जाय, उसमें सन्तुष्ट रहता है और जो ईर्ष्या से रहित, (सुख दुःख आदि) द्वन्द्वों से अतीत तथा सिद्धि और असिद्धि (लाभ एवं हानि) में सम है, वह कर्म करते हुए भी उससे नहीं बँधता।

।4.23।   जो आसक्ति रहित और मुक्त है, जिसका चित्त ज्ञान में स्थित है, यज्ञ (सृष्टि-चक्र संचालन व प्राणी मात्र के हित) के लिये आचरण करने वाले ऐसे पुरुष के समस्त कर्म लीन हो जाते हैं।

।4.24।   जिस यज्ञ में अर्पण करने का साधन भी ब्रह्म है, अर्पण करने की हवि भी ब्रह्म है और ब्रह्मरूप कर्ता के द्वारा ब्रह्मरूप अग्नि में आहुति देना भी ब्रह्म है, जिस मनुष्य की ब्रह्म कर्म करने में प्रवीणता हो गयी है, उसके द्वारा प्राप्त करने योग्य फल भी ब्रह्म ही है।

।4.25।   कुछ देवताओं के पूजन निमित्त यज्ञ करते हैं और अन्य योगीजन भाव-जप-समाधि यज्ञ द्वारा परमात्मा रूप अग्नि में हवन किया करते हैं (या भागवत कर्मों को यज्ञ स्वरूप मानकर यज्ञ स्वरूप भगवान को अर्पण करते हैं)।

।4.26।   अन्य योगीजन संयम रूप अग्नियों में श्रोत्रादि इन्द्रियों का हवन करते हैं (अर्थात् इन्द्रियों का संयम करते हैं)। अन्य इन्द्रिय रूप अग्नियों में शब्द आदि विषयों का हवन करते हैं (अर्थात् इन्द्रियों द्वारा शास्त्रसम्मत विषयों के ग्रहण करने को ही होम मानते हैं)।

।4.27।   अन्य सम्पूर्ण इन्द्रियों की क्रियाओं को और प्राणों (सांसों) की क्रियाओं को ज्ञान से प्रकाशित आत्मसंयम योगरूप अग्नि में हवन किया करते हैं।

।4.28|   कुछ द्रव्य यज्ञ, तप यज्ञ और योग यज्ञ करने वाले होते हैं; और दूसरे कठिन व्रत करने वाले स्वाध्याय और ज्ञानयज्ञ करने वाले साधक होते हैं।

|4.29।   दूसरे प्राणायाम के परायण हुए, अपान में प्राण का, प्राण और अपान की गति रोककर फिर प्राण में अपान का हवन करते हैं।

।4.30।   अन्य नियमित आहार करने वाले प्राणों का प्राणों में हवन किया करते हैं। ये सभी यज्ञों को जानने वाले और यज्ञों द्वारा पापों का नाश करने वाले हैं।

।4.31।   हे कुरुश्रेष्ठ ! यज्ञ के अवशिष्ट अमृत को भोगने वाले, सनातन ब्रह्म को प्राप्त होते हैं। यज्ञ रहित को यह लोक भी नहीं मिलता, फिर परलोक कैसे मिलेगा?

।4.32।   इसी प्रकार बहुत तरह के यज्ञ ज्ञानियों ने विस्तार से कहे हैं। उन सबको कर्मजन्य (करने योग्य) जान, जिनके करने से मुक्त हो जाएगा।

।4.33।   हे शत्रुनाशक अर्जुन! द्रव्यमय यज्ञ की अपेक्षा ज्ञान यज्ञ अत्यन्त श्रेष्ठ है तथा सम्पूर्ण कर्म ज्ञान में विलीन हो जाते हैं।

।4.34।   उस (ज्ञान) को साष्टांग प्रणाम, प्रश्न तथा सेवा करके जानो ; ये तत्त्व देखने-समझने वाले ज्ञानी पुरुष तुम्हें ज्ञान का उपदेश करेंगे।

।4.35।   हे अर्जुन! जिसको जानकर तू फिर मोह को नहीं प्राप्त होगा तथा सम्पूर्ण प्राणियों को पहले अपने में और फिर मुझ में देखेगा।

।4.36।   यदि तू अन्य पापियों से भी अधिक पाप करने वाला है, तो भी तू ज्ञान रूप नौका द्वारा निःसंदेह सम्पूर्ण पाप-समुद्र से भलीभाँति तर जाएगा।

।4.37।   हे अर्जुन! जैसे प्रज्वलित अग्नि ईंधन को सर्वथा भस्म कर देती है, ऐसे ही ज्ञानरूपी अग्नि सम्पूर्ण कर्मों को सर्वथा भस्म कर देती है।

।4.38।   ज्ञान के समान पवित्र करने वाला, नि:संदेह, कुछ भी नहीं है। योग में निपुण पुरुष स्वयं ही उसे समय से अपने अंतकरण में पाता है।

।4.39।   जितेन्द्रिय, तत्पर और श्रद्धावान मनुष्य ज्ञान को प्राप्त होता है तथा ज्ञान को प्राप्त होकर वह तत्काल ही परम शान्ति को प्राप्त होता है।

।4.40।   अज्ञानी, श्रद्धारहित और संशययुक्त पुरुष नष्ट हो जाता है, संशयी पुरुष के लिये न यह लोक है, न परलोक और न सुख।

।4.41।   हे अर्जुन, जिसने योग द्वारा कर्मों का त्याग किया है, ज्ञान से संशय नष्ट हो गये हैं, ऐसे आत्मवान् को, कर्म नहीं बांधते।

।4.42।   हे भरतवंशी अर्जुन! हृदयमें स्थित इस अज्ञान से उत्पन्न अपने संशय का ज्ञान रूप तलवार से छेदन करके समता में स्थित हो जा, और खड़ा हो जा।



ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ 

।4.1।   ਸ਼੍ਰੀ ਭਗਵਾਂਨ ਨੇ ਕਿਹਾ - ਮੈਂਨੇ ਇਸ ਅਵਿਨਾਸ਼ੀ ਯੋਗ ਨੂੰ ਸੂਰਜ ਨੂੰ ਕਿਹਾ ; ਸੂਰਜ ਨੇ ਮਨੂੰ ਨੂੰ ਕਿਹਾ; ਮਨੂੰ ਨੇ ਇਕਸ਼ਵਾਕੁ ਨੂੰ ਕਿਹਾ ।

।4.2।   ਹੇ ਅਰਜੁਨ! ਇਸ ਤਰਾਂ ਪਰੰਪਰਾ ਤੋਂ ਪ੍ਰਾਪਤ ਇਸ ਯੋਗ ਨੂੰ ਰਾਜਰਿਸ਼ੀਆਂ ਨੇ ਜਾਣਿਆ, ਪਰ ਇਹ ਯੋਗ ਬਹੁਤ ਸਮਾਂ ਗੁਜ਼ਰਨ ਨਾਲ ਲੁਪਤ ਹੋ ਗਿਆ।

।4.3।   ਤੂੰ ਮੇਰਾ ਭਗਤ ਅਤੇ ਮਿੱਤਰ ਹੈ, ਇਸ ਲਈ ਉਹੀ ਪੁਰਾਤਨ ਯੋਗ ਅੱਜ ਮੈਂ ਤੈਨੂੰ ਕਿਹਾ, ਕਿਉਂਕਿ ਇਹ ਬਹੁਤ ਹੀ ਉੱਤਮ ਰਹੱਸ ਹੈ।

।4.4।   ਅਰਜੁਨ ਬੋਲੇ - ਤੁਹਾਡਾ ਜਨਮ ਤਾਂ ਹੁਣੇ ਦਾ ਹੈ ਅਤੇ ਸੂਰਜ ਦਾ ਜਨਮ ਬਹੁਤ ਪੁਰਾਨਾ ਹੈ; ਤੁਸੀਂ ਹੀ ਆਦਿਕਾਲ ਵਿੱਚ ਇਹ ਯੋਗ ਕਿਹਾ ਸੀ, ਇਹ ਗੱਲ ਮੈਂ ਕਿਵੇਂ ਸਮਝਾਂ?

।4.5।   ਸ਼੍ਰੀ ਭਗਵਾਨ ਬੋਲੇ - ਹੇ ਅਰਜੁਨ! ਮੇਰੇ ਅਤੇ ਤੇਰੇ ਅਨੇਕ ਜਨਮ ਹੋ ਚੁੱਕੇ ਹਨ; ਉਨ੍ਹਾਂ ਸਾਰਿਆ ਨੂੰ ਮੈਂ ਜਾਣਦਾ ਹਾਂ, ਤੂੰ ਨਹੀਂ ਜਾਣਦਾ।

।4.6।   ਮੈਂ ਅਜਨਮਾ ਅਤੇ ਅਵਿਨਾਸ਼ੀ ਹੁੰਦੇ ਹੋਏ ਵੀ ਅਤੇ ਪ੍ਰਾਣੀਆਂ ਦਾ ਰੱਬ ਹੁੰਦੇ ਹੋਏ ਵੀ ਆਪਣੀ ਕੁਦਰਤ ਵਿੱਚ ਸਥਿਤ, ਆਪਣੀ ਮਾਇਆ ਨਾਲ ਪਰਕਟ ਹੁੰਦਾ ਹਾਂ।

।4.7।   ਹੇ ਅਰਜੁਨ! ਜਦੋਂ-ਜਦੋਂ ਧਰਮ ਦਾ ਨੁਕਸਾਨ ਅਤੇ ਅਧਰਮ ਦਾ ਵਾਧਾ ਹੁੰਦਾ ਹੈ , ਤੱਦ-ਤੱਦ ਮੈਂ ਆਪਣੇ ਆਪ ਨੂੰ ਜ਼ਾਹਰ ਕਰਦਾ ਹਾਂ।

।4.8।   ਸਾਧੁਆਂ (ਚੰਗੇ ਲੋਕਾਂ) ਦੀ ਰੱਖਿਆ ਕਰਣ ਲਈ, ਪਾਪ ਕਰਮ ਕਰਣ ਵਾਲਿਆਂ ਦਾ ਨਾਸ਼ ਕਰਣ ਲਈ ਅਤੇ ਧਰਮ ਦੀ ਸਥਾਪਨਾ ਲਈ ਮੈਂ ਯੁੱਗ-ਯੁੱਗ ਵਿੱਚ ਅਵਤਾਰ ਲੈਂਦਾ ਹਾਂ।

।4.9।   ਹੇ ਅਰਜੁਨ! ਮੇਰਾ ਜਨਮ ਅਤੇ ਕਰਮ ਅਲੋਕਿਕ ਹਨ, ਇਸ ਪ੍ਰਕਾਰ ਜੋ ਪੁਰਖ ਇਸ ਦਾ ਤੱਤ ਸਮਝਦਾ ਹੈ, ਉਹ ਸਰੀਰ ਨੂੰ ਤਿਆਗ ਕੇ ਫਿਰ ਜਨਮ ਨੂੰ ਨਹੀਂ ਲੈਂਦਾ; ਉਹ ਮੈਨੂੰ ਪ੍ਰਾਪਤ ਹੁੰਦਾ ਹੈ।

।4.10।   ਜਿਨ੍ਹਾਂ ਦੇ ਰਾਗ, ਡਰ ਅਤੇ ਕਰੋਧ ਨਸ਼ਟ ਹੋ ਗਏ ਹਨ ਅਤੇ ਮੇਰੇ ਵਿੱਚ ਸਥਿਤ ਹਨ, ਅਜਿਹੇ ਮੇਰੇ ਸਹਾਰੇ ਰਹਿਣ ਵਾਲੇ ਬਹੁਤ, ਗਿਆਨ ਅਤੇ ਤਪ ਨਾਲ ਪਵਿਤਰ ਹੋ ਕੇ ਮੇਰੇ ਸਰੂਪ ਨੂੰ ਪ੍ਰਾਪਤ ਹੋਏ ਹਨ।

।4.11।   ਹੇ ਅਰਜੁਨ! ਜੋ ਜਿਸ ਭਾਵਨਾ ਨਾਲ ਮੇਰੇ ਵੱਲ ਆਉਂਦੇ ਹਨ, ਮੈਂ ਵੀ ਉਨ੍ਹਾਂ ਨੂੰ ਉਸੀ ਤਰਾਂ ਭਜਦਾ ਹਾਂ, ਕਿਉਂਕਿ ਮਨੁੱਖ ਸਭ ਪ੍ਰਕਾਰ ਨਾਲ ਮੇਰੇ ਹੀ ਰਸਤੇ ਤੇ ਚਲਦੇ ਹਨ।

।4.12।   ਕਰਮਾਂ ਦੀ ਸਿੱਧੀ (ਫਲ) ਲੋਚਣ ਵਾਲੇ ਦੇਵਤਿਆਂ ਨੂੰ ਪੂਜਦੇ ਹਨ, ਕਿਉਂਕਿ ਇਸ ਮਨੁੱਖ ਲੋਕ ਵਿੱਚ ਕਰਮਾਂ ਨਾਲ ਸਿੱਧੀ ਜਲਦੀ ਮਿਲ ਜਾਂਦੀ ਹੈ।

।4.13।   ਗੁਣ ਅਤੇ ਕਰਮਾਂ ਦੇ ਵਿਭਾਗ ਅਨੁਸਾਰ ਚਾਰਾਂ ਵਰਣਾਂ ਦੀ ਰਚਨਾ ਮੇਰੇ ਦੁਆਰਾ ਕੀਤੀ ਗਈ ਹੈ। ਉਸਦਾ ਕਰਤਾ ਹੋਣ ਤੇ ਵੀ, ਮੈਨੂੰ ਅਕਰਤਾ ਅਤੇ ਅਵਿਨਾਸ਼ੀ ਜਾਨ।

।4.14।   ਮੈਨੂੰ ਕਰਮ ਲਿਪਤ ਨਹੀਂ ਕਰਦੇ, ਕਰਮਫਲ ਵਿੱਚ ਮੇਰੀ ਇੱਛਾ ਨਹੀਂ ਹੈ, ਇਸ ਪ੍ਰਕਾਰ ਜੋ ਮੈਨੂੰ ਠੀਕ ਤਰਾਂ ਜਾਨ ਲੈਂਦਾ ਹੈ, ਉਹ ਕਰਮਾਂ ਨਾਲ ਨਹੀਂ ਬੰਨਦਾ।

।4.15।   ਪੁਰਾਣੇ ਸਮੇਂ ਵਿੱਚ ਮੁਕਤੀ ਲੋਚਣ ਵਾਲਿਆਂ ਨੇ ਵੀ ਇਸ ਪ੍ਰਕਾਰ ਜਾਨੂੰ ਹੋ ਕੇ ਹੀ ਕਰਮ ਕੀਤੇ ਹਨ, ਇਸ ਲਈ ਤੂੰ ਵੀ ਪੂਰਵਜਾਂ ਦੁਆਰਾ ਹਮੇਸ਼ਾ ਤੋਂ ਕੀਤੇ ਜਾਣ ਵਾਲੇ ਕਰਮਾਂ ਨੂੰ ਹੀ ਕਰ।

।4.16।   ਕਰਮ ਕੀ ਹੈ ਅਤੇ ਅਕਰਮ ਕੀ ਹੈ? ਇਸ ਵਿਸ਼ੇ ਵਿੱਚ ਸੂਝਵਾਨ ਪੁਰਖ ਵੀ ਭਰਮਿਤ ਹੋ ਜਾਂਦੇ ਹਨ। ਮੈਂ ਤੈਨੂੰ ਸਮਝਾਵਾਂਗਾ ਜਿਸਨੂੰ ਜਾਨ ਕੇ ਤੂੰ ਕੁਝ ਵੀ ਅਸ਼ੁਭ ਹੋਣ ਤੇ ਕਰਨ ਤੋਂ ਬਚ ਜਾਏਂਗਾ।

।4.17।   ਕਰਮ ਵੀ ਜਾਨਣਾ ਚਾਹੀਦਾ ਹੈ, ਅਕਰਮ ਵੀ ਜਾਨਣਾ ਚਾਹੀਦਾ ਹੈ ਅਤੇ ਵਿਕਰਮ ਵੀ ਜਾਨਣਾ ਚਾਹੀਦਾ ਹੈ; ਕਿਉਂਕਿ ਕਰਮ ਦੀ ਸਮਝ ਬੜੀ ਡੂੰਘੀ ਹੈ।

।4.18।   ਜੋ ਪੁਰਖ ਕਰਮ ਵਿੱਚ ਅਕਰਮ ਅਤੇ ਅਕਰਮ ਵਿੱਚ ਕਰਮ ਵੇਖਦਾ ਹੈ, ਉਹ ਮਨੁੱਖਾਂ ਵਿੱਚ ਸੂਝਵਾਨ ਹੈ, ਉਹ ਯੋਗੀ ਸੰਪੂਰਣ ਕਰਮਾਂ ਨੂੰ ਕਰਣ ਵਾਲਾ ਹੈ।

।4.19।   ਜਿਸਦੇ ਕੁਲ ਕਾਰਜ, ਕਾਮਨਾ ਅਤੇ ਸੰਕਲਪ ਤੋ ਰਹਿਤ ਹਨ, ਅਜਿਹੇ ਉਸ ਗਿਆਨ-ਅਗਨੀ ਨਾਲ ਭਸਮ ਹੋਏ ਕਰਮਾਂ ਵਾਲੇ ਨੂੰ, ਗਿਆਨੀ ਲੋਕ, ਪੰਡਤ ਕਹਿੰਦੇ ਹਨ।

।4.20।   ਜੋ ਕਰਮ ਫਲ ਦੀ ਆਸਕਤੀ ਨੂੰ ਤਿਆਗ ਕੇ, ਸਦਾ ਰੱਜਿਆ ਹੋਇਆ ਹੈ ਅਤੇ ਕਿਸੇ ਦੁਨਿਆਵੀ ਆਸਰੇ ਦੀ ਆਸ ਨਹੀ ਕਰਦਾ, ਉਹ ਕਰਮਾਂ ਵਿੱਚ ਲੱਗੇ ਹੋਏ ਵੀ, ਕੁੱਝ ਨਹੀਂ ਕਰਦਾ।

।4.21।   ਜਿਸਦਾ ਮਨ ਅਤੇ ਬੁੱਧੀ ਉੱਤੇ ਸੰਜਮ ਹੈ, ਜਿਨ੍ਹੇ ਸਭ ਪ੍ਰਕਾਰ ਦੇ ਸੰਗ੍ਰਿਹ ਦਾ ਤਿਯਾਗ ਕਰ ਦਿੱਤਾ ਹੈ, ਅਜਿਹਾ ਆਸ਼ਾਰਹਿਤ, ਕੇਵਲ ਸਰੀਰ-ਸੰਬੰਧੀ ਕਰਮ ਕਰਦਾ ਹੋਇਆ ਵੀ ਪਾਪ ਨੂੰ ਪ੍ਰਾਪਤ ਨਹੀਂ ਹੁੰਦਾ।

।4.22।   ਜੋ ਆਪਣੇ-ਆਪ ਮਿਲ ਜਾਵੇ, ਉਸ ਵਿੱਚ ਸੰਤੁਸ਼ਟ ਰਹਿੰਦਾ ਹੈ ਅਤੇ ਜੋ ਈਰਖਾ ਰਹਿਤ, (ਸੁਖ ਦੁੱਖ ਆਦਿ) ਦਵੰਦ ਤੋਂ ਪਰੇ ਅਤੇ ਸਿੱਧੀ ਅਤੇ ਅਸਿੱਧੀ (ਮੁਨਾਫ਼ਾ ਅਤੇ ਨੁਕਸਾਨ) ਵਿੱਚ ਬਰਾਬਰ ਹੈ, ਉਹ ਕਰਮ ਕਰਦੇ ਹੋਏ ਵੀ ਉਸ ਨਾਲ ਨਹੀਂ ਬੰਣਿਆ ਜਾਂਦਾ।

।4.23।   ਜੋ ਆਸਕਤੀ ਰਹਿਤ ਅਤੇ ਮੁਕਤ ਹੈ, ਜਿਸਦਾ ਚਿੱਤ ਗਿਆਨ ਵਿੱਚ ਸਥਿਤ ਹੈ, ਯੱਗ (ਸ੍ਰਿਸ਼ਟੀ-ਚੱਕਰ ਸੰਚਾਲਨ ਅਤੇ ਸਬ ਪ੍ਰਾਣੀਆਂ ਦੇ ਹਿੱਤ) ਲਈ ਆਚਰਣ ਕਰਣ ਵਾਲੇ ਅਜਿਹੇ ਪੁਰਖ ਦੇ ਸਾਰੇ ਕਰਮ ਲੀਨ ਹੋ ਜਾਂਦੇ ਹਨ।

।4.24।   ਜਿਸ ਯੱਗ ਵਿੱਚ ਅਰਪਣ ਕਰਣ ਦਾ ਸਾਧਨ ਵੀ ਬ੍ਰਹਮ ਹੈ, ਅਰਪਣ ਕਰਣ ਦਾ ਸਮਾਨ ਵੀ ਬ੍ਰਹਮ ਹੈ ਅਤੇ ਬ੍ਰਹਮਰੂਪ ਕਰਤਾ ਦਾ ਬ੍ਰਹਮਰੂਪ ਅਗਨਿ ਵਿੱਚ ਆਹੁਤੀ ਦੇਣਾ ਵੀ ਬ੍ਰਹਮ ਹੈ, ਜਿਸ ਮਨੁੱਖ ਦੀ ਬ੍ਰਹਮ ਕਰਮ ਕਰਣ ਵਿੱਚ ਨਿਪੁੰਨਤਾ ਹੋ ਗਈ ਹੈ, ਉਸਦੇ ਦੁਆਰਾ ਪ੍ਰਾਪਤ ਕਰਣ ਲਾਇਕ ਫਲ ਵੀ ਬ੍ਰਹਮ ਹੀ ਹੈ।

।4.25।   ਕੁੱਝ ਦੇਵਤਿਆਂ ਦੀ ਪੂਜਾ ਲਈ ਯੱਗ ਕਰਦੇ ਹਨ ਅਤੇ ਹੋਰ ਯੋਗੀਜਨ ਭਾਵ-ਜਪ-ਸਮਾਧੀ ਯੱਗ ਦੁਆਰਾ ਪਰਮਾਤਮਾ ਰੂਪ ਅੱਗ ਵਿੱਚ ਹਵਨ ਕਰਦੇ ਹਨ (ਜਾਂ ਭਾਗਵਤ ਕਰਮਾਂ ਨੂੰ ਯੱਗ ਸਰੂਪ ਮੰਨ ਕੇ ਯੱਗ ਸਰੂਪ ਭਗਵਾਨ ਨੂੰ ਅਰਪਣ ਕਰਦੇ ਹਨ )।

।4.26।   ਕੁਝ ਯੋਗੀਜਨ ਸੰਜਮ ਰੂਪ ਅਗਨੀਆਂ ਵਿੱਚ ਸ਼ਰੋਤਰਾਦਿ ਇੰਦਰੀਆਂ ਦਾ ਹਵਨ ਕਰਦੇ ਹਨ (ਅਰਥਾਤ ਇੰਦਰੀਆਂ ਦਾ ਸੰਜਮ ਕਰਦੇ ਹਨ)। ਕੁਝ ਇੰਦਰੀਆਂ ਰੂਪ ਅਗਨੀਆਂ ਵਿੱਚ ਸ਼ਬਦ ਆਦਿ ਵਿਸ਼ਿਆਂ ਦਾ ਹਵਨ ਕਰਦੇ ਹਨ (ਅਰਥਾਤ ਇੰਦਰੀਆਂ ਦੁਆਰਾ ਸ਼ਾਸਤਰਾਂ ਵਿੱਚ ਕਹੇ ਵਿਸ਼ਿਆਂ ਦੇ ਕਬੂਲ ਕਰਣ ਨੂੰ ਹੀ ਹੋਮ ਮੰਣਦੇ ਹਨ)।

।4.27।   ਕੁਝ ਸੰਪੂਰਣ ਇੰਦਰੀਆਂ ਦੀਆਂ ਕਿਰਿਆਵਾਂ ਨੂੰ ਅਤੇ ਪ੍ਰਾਣਾਂ (ਸਾਹਾਂ) ਦੀਆਂ ਕਿਰਿਆਵਾਂ ਨੂੰ ਗਿਆਨ ਨਾਲ ਪ੍ਰਕਾਸ਼ਿਤ ਆਤਮ ਸੰਜਮ ਯੋਗਰੂਪ ਅੱਗ ਵਿੱਚ ਹਵਨ ਕਰਦੇ ਹਨ।

।4.28|   ਕੁੱਝ ਪਦਾਰਥ ਯੱਗ, ਤਪ ਯੱਗ ਅਤੇ ਯੋਗ ਯੱਗ ਕਰਣ ਵਾਲੇ ਹੁੰਦੇ ਹਨ; ਅਤੇ ਦੂੱਜੇ ਔਖਾ ਵਰਤ ਕਰਣ ਵਾਲੇ ਸਵਾਧਿਆਏ ਅਤੇ ਗਿਆਨ ਯੱਗ ਕਰਣ ਵਾਲੇ ਸਾਧਕ ਹੁੰਦੇ ਹਨ।

|4.29।   ਦੂੱਜੇ ਪ੍ਰਾਣਾਯਾਮ ਦੇ ਪਰਾਇਣ ਹੋਏ, ਅਪਾਨ ਵਿੱਚ ਪ੍ਰਾਣ ਦਾ, ਪ੍ਰਾਣ ਅਤੇ ਅਪਾਨ ਦੀ ਰਫ਼ਤਾਰ ਰੋਕ ਕੇ ਫਿਰ ਪ੍ਰਾਣ ਵਿੱਚ ਅਪਾਨ ਦਾ ਹਵਨ ਕਰਦੇ ਹਨ।

।4.30।   ਕੁਝ ਨਿਯਤ ਖਾਣਾ ਖਾਉਣ ਵਾਲੇ ਪ੍ਰਾਣਾਂ ਦਾ ਪ੍ਰਾਣਾਂ ਵਿੱਚ ਹਵਨ ਕਰਦੇ ਹਨ। ਇਹ ਸਾਰੇ ਯੱਗਾਂ ਨੂੰ ਜਾਣਨ ਵਾਲੇ ਅਤੇ ਯੱਗਾਂ ਨਾਲ ਪਾਪਾਂ ਦਾ ਨਾਸ਼ ਕਰਣ ਵਾਲੇ ਹਨ।

।4.31।   ਹੇ ਅਰਜੁਨ! ਯੱਗ ਦੀ ਰਹਿੰਦ-ਖੂੰਦ ਰੂਪੀ ਅਮ੍ਰਿਤ ਨੂੰ ਭੋਗਣ ਵਾਲੇ, ਸਨਾਤਨ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ। ਯੱਗ ਰਹਿਤ ਨੂੰ ਇਹ ਲੋਕ ਵੀ ਨਹੀਂ ਮਿਲਦਾ, ਫਿਰ ਪਰਲੋਕ ਕਿਵੇਂ ਮਿਲੇਗਾ?

।4.32।   ਇਸ ਪ੍ਰਕਾਰ ਬਹੁਤ ਤਰ੍ਹਾਂ ਦੇ ਯੱਗ ਗਿਆਨੀਆਂ ਨੇ ਵਿਸਥਾਰ ਨਾਲ ਕਹੇ ਹਨ। ਉਨ੍ਹਾਂ ਸਾਰਿਆ ਨੂੰ ਕਰਣ ਲਾਇਕ ਜਾਨ, ਜਿਨ੍ਹਾਂ ਦੇ ਕਰਣ ਨਾਲ ਤੂੰ ਮੁਕਤ ਹੋ ਜਾਵੇਂਗਾ।

।4.33।   ਹੇ ਸ਼ਤਰੁਨਾਸ਼ਕ ਅਰਜੁਨ ! ਪਦਾਰਥ ਯੱਗ ਦੇ ਨਾਲੋਂ ਗਿਆਨ ਯੱਗ ਅਤਿਅੰਤ ਸ੍ਰੇਸ਼ਟ ਹੈ ਅਤੇ ਸੰਪੂਰਣ ਕਰਮ ਗਿਆਨ ਵਿੱਚ ਵਿਲੀਨ ਹੋ ਜਾਂਦੇ ਹਨ।

।4.34।   ਉਸ (ਗਿਆਨ) ਨੂੰ ਸਾਸ਼ਟਾਂਗ ਪਰਨਾਮ, ਪ੍ਰਸ਼ਨ ਅਤੇ ਸੇਵਾ ਕਰਕੇ ਜਾਨ; ਇਹ ਤੱਤਵ ਦੇਖਣ-ਸੱਮਝਣ ਵਾਲੇ ਗਿਆਨੀ ਪੁਰਖ ਤੈਨੂੰ ਗਿਆਨ ਦਾ ਉਪਦੇਸ਼ ਕਰਣਗੇ।

।4.35।   ਹੇ ਅਰਜੁਨ ! ਜਿਸ ਨੂੰ ਜਾਨ ਕੇ ਤੂੰ ਫਿਰ ਮੋਹ ਨੂੰ ਨਹੀਂ ਪ੍ਰਾਪਤ ਹੋਵੇਂਗਾ ਅਤੇ ਸੰਪੂਰਣ ਪ੍ਰਾਣੀਆਂ ਨੂੰ ਪਹਿਲਾਂ ਆਪਣੇ ਵਿੱਚ ਅਤੇ ਫਿਰ ਮੇਰੇ ਵਿੱਚ ਵੇਖੇਂਗਾ।

।4.36।   ਜੇਕਰ ਤੂੰ ਹੋਰ ਪਾਪੀਆਂ ਨਾਲੋਂ ਵੀ ਜਿਆਦਾ ਪਾਪ ਕਰਣ ਵਾਲਾ ਹੈ, ਤਾਂ ਵੀ ਤੂੰ ਗਿਆਨ ਰੂਪ ਕਿਸ਼ਤੀ ਨਾਲ ਨਿ:ਸੰਦੇਹ ਸੰਪੂਰਣ ਪਾਪ-ਸਮੁੰਦਰ ਤੋਂ ਭਲੀਭਾਂਤੀ ਤਰ ਜਾਵੇਂਗਾ।

।4.37।   ਹੇ ਅਰਜੁਨ ! ਜਿਵੇਂ ਭੜਕਦੀ ਅੱਗ ਬਾਲਣ ਨੂੰ ਭਸਮ ਕਰ ਦਿੰਦੀ ਹੈ, ਇੰਜ ਹੀ ਗਿਆਨਰੂਪੀ ਅੱਗ ਸੰਪੂਰਣ ਕਰਮਾਂ ਨੂੰ ਭਸਮ ਕਰ ਦਿੰਦੀ ਹੈ।

।4.38।   ਗਿਆਨ ਦੇ ਸਮਾਨ ਪਵਿੱਤਰ ਕਰਣ ਵਾਲਾ, ਕੁੱਝ ਵੀ ਨਹੀਂ ਹੈ। ਯੋਗ ਵਿੱਚ ਨਿਪੁਣ ਪੁਰਖ ਆਪ ਹੀ ਉਸਨੂੰ ਸਮੇਂ ਨਾਲ ਆਪਣੇ ਅੰਤਕਰਣ ਵਿੱਚ ਪਾਉਂਦਾ ਹੈ।

।4.39।   ਇੰਦਰੀਆਂ ਨੂੰ ਜਿੱਤਣ ਵਾਲਾ ਅਤੇ ਸ਼ਰਧਾਵਾਨ ਮਨੁੱਖ ਗਿਆਨ ਨੂੰ ਪ੍ਰਾਪਤ ਹੁੰਦਾ ਹੈ ਅਤੇ ਗਿਆਨ ਨੂੰ ਪ੍ਰਾਪਤ ਹੋ ਕੇ ਉਹ ਤੱਤਕਾਲ ਹੀ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ।

।4.40।   ਅਗਿਆਨੀ, ਸ਼ਰੱਧਾਰਹਿਤ ਅਤੇ ਸ਼ੱਕੀ ਪੁਰਖ ਨਸ਼ਟ ਹੋ ਜਾਂਦਾ ਹੈ, ਸ਼ੱਕੀ ਪੁਰਖ ਲਈ ਨਾਂ ਇਹ ਲੋਕ ਹੈ, ਨਾਂ ਪਰਲੋਕ ਅਤੇ ਨਾਂ ਸੁਖ।

।4.41।   ਹੇ ਅਰਜੁਨ, ਜਿਨ੍ਹੇ ਯੋਗ ਨਾਲ ਕਰਮਾਂ ਦਾ ਤਿਆਗ ਕੀਤਾ ਹੈ, ਗਿਆਨ ਨਾਲ ਸ਼ੱਕ ਨਸ਼ਟ ਹੋ ਗਏ ਹਨ, ਅਜਿਹੇ ਆਤਮਵਾਂਨ ਨੂੰ, ਕਰਮ ਨਹੀਂ ਬੰਨਦੇ।

।4.42।   ਹੇ ਭਰਤਵੰਸ਼ੀ ਅਰਜੁਨ ! ਹਿਰਦੇ ਵਿੱਚ ਸਥਿਤ ਇਸ ਅਗਿਆਨ ਤੋਂ ਪੈਦਾ ਆਪਣੇ ਸ਼ੱਕ ਨੂੰ ਗਿਆਨ ਰੂਪ ਤਲਵਾਰ ਨਾਲ ਚੀਰ ਕੇ ਸਮਤਾ ਵਿੱਚ ਸਥਿਤ ਹੋ ਜਾ ਅਤੇ ਖੜਾ ਹੋ ਜਾ।


English Translation of Chapter 4 without Verses 

।4.1।   Shri Krishna Said - I imparted this timeless Yoga to Sun-Lord, He imparted to Manu, and Manu imparted it to Ikshvaku.

।4.2।   O Arjuna! This Yoga has been known to royal sages through succession, but knowledge of this Yoga has been lost due to long lapse of time.

।4.3।   You are my friend and devotee, therefore, I am imparting you, the same ancient Yoga, which is a profound mystery.

।4.4।   Arjuna Said - Your birth may be some years back but the birth of the Sun is too many years back. How I can understand that you imparted this Yoga to Sun-lord.

।4.5।   Sri Krishna said - O Arjuna, many births of Mine, as well as of yours have passed. I know all of them, but you do not know.

।4.6।   Though I am birthless and imperishable, and the God of all beings, (still) I take birth using my transcendental energy by presiding over my nature.

।4.7।   O Arjuna, whenever there is a decline in virtue and increase of vice, then I do manifest Myself.

।4.8।   For protection of the pious, the destruction of the wicked, and establishing virtue, I manifest Myself in every age.

।4.9।   O Arjuna, My birth and actions are transcendental, who knows this truth for sure, he is not born again. once he leaves the body, he comes to Me.

।4.10।   Many who are devoid of attachment, fear and anger, who are absorbed in Me and had taken refuge in Me, and are purified by the austerity and knowledge, have attained My state.

।4.11।   O Arjuna, people approach me in different ways with different feelings, I favor them and think of them in same manner, becasue all are following my path only in every way.

।4.12।   Longing for the fruition of actions, they worship the gods here. For, in the human world, success from action comes quickly.

।4.13।   The four castes have been created by Me through a classification of the qualities and duties. Even though I have done that, still know Me to be a non-agent (non-doer) and changeless.

।4.14।   There is no work that affects Me; nor do I aspire for the fruits of action.One who understands this truth about Me also does not become entangled in the fruits of work.

।4.15।   Action has been done in similar fashion by the seekers of salvation, Therefore, do your work in similar way, as done by your liberation-seeking elders.

।4.16।   What is action? What is non-action? Even the wise are puzzled in respect of these. I shall declare to you that kind of action by knowing which you will be freed from evil.

।4.17।   You should know, what is action, what is inaction and what is prohibited action. True nature of action is very deep to understand.

।4.18।   He who sees non-action in action and also action in non-action is wise among men. That Yogi is a performer of all actions.

।4.19।   He whose undertakings are all devoid of desires and (selfish) volitions and whose actions have been burnt by the fire of knowledge, the wise call him a sage.

।4.20।   Having abandoned attachment to the fruits of the action, ever content, depending on nothing; though engaged in activity, he does not do anything.

।4.21।   Without hope and with the mind and the self controlled, abandoning all sense of possession, doing mere bodily action, he incurs no sin.

।4.22।   Remaining contended with whatever comes on its own, transcending the dualities (pairs of opposites), entertaining no jealously, and remaning equal in success and failure, he does not get bound, even when he acts.

।4.23।   Who has got rid of attachment and is liberated, whose mind is always aware of supreme knowledge, Who works for the ultimate benefit of mankind, such person's actions are fully dissolved.

।4.24।   The tools used to do the work are also of supreme nature, materials used to to do the work are also of supreme nature, worker himself doing the work is also of supreme nature. The act of doing the work is also of supreme nature. The person who has become perfect in doing the works in the state of meditation with supreme knowledge, is also likely to receive the fruits of his action which are also of supreme nature.

।4.25।   Some do the offereing cermony to please the gods and others do the meditation-chanting as offering to the almighty (or consider their just and self-less tasks as offering to the almighty God).

।4.26।   Others offer as oblations of hearing and other senses in the fires of restraint. Some others offer as oblations the objects of the senses (as per the guidelines of great books and personalities), into the fires of their senses.

।4.27।   Others again sacrifice all the activities of the senses and those of the breath (vital energy) in the fire of the Yoga of self-restraint kindled by knowledge.

।4.28|   Others perform the sacrifice of material objects or austerities or Yoga; while others who can keep difficult vows, offer their scriptural study and knowledge as sacrifice.

|4.29।   Others absorbed in the breath-control offer the following action as sacrifice- the outgoing breath in the incoming, restraining the outgoing and incoming breaths, and then incoming in the outgoing.

।4.30।   Some who have regulated eating habits, offer the pranas (breaths) into pranas. All these persons know what are the actions to be done and have their sins destroyed by such actions.

।4.31।   O Arjuna! Those who eat the remnants of the sacrifice, which are like nectar, go to the eternal Brahman. This world is not for the man who does not perform sacrifice; how then can he have the other world.

।4.32।   Thus many forms of sacrifices have been given by the people of knowledge. Know all these born of actions and worthy to perform. Knowing thus, you shall be free.

।4.33।   O killer of foes, Arjuna! The offereing of knowledge is superior to materials sacrifice. All actions and everything else culminate in knowledge.

।4.34।   You should learn this from those, endowed with knowledge, by prostration, by inquiry and by offering service to them; those who are capable of showing the truth will give you the ultimate knowledge.

।4.35।   O Arjuna, Knowing that you will not fall again into delusion and you will see all beings in your-self and then in Me.

।4.36।   Even if you be the most sinful of all sinners, you will undoubtedly cross over all sins by the boat of knowledge alone.

।4.37।   O Arjuna, as a blazing fire reduces fuels to ashes, similarly the fire of Knowledge reduces all actions to ashes.

।4.38।   Indeed, there is nothing purifying here comparable to Knowledge. One who has become perfected through yoga, realizes that by himself in his own heart at right time.

।4.39।   The man who is full of faith, devoted, and subdued the senses obtains this knowledge; and having obtained the knowledge he attains at once to the supreme peace.

।4.40।   One who is ignorant and faithless, and has a doubting mind perishes. Neither this world nor the next nor happiness exists for one who has a doubting mind.

।4.41।   O Arjuna ! He who has renounced actions by Yoga, whose doubts have been absorbed by knowledge, and who is self-possessed - actions do not bind him.

।4.42।   O Arjuna ! The doubt has sprung from ignornace and exists in your heart, cut these by means of knowledge-sword, practise the Yoga and stand up.

ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादे ज्ञानकर्मसंन्यास योगो नाम चतुर्थोऽध्यायः ॥4.1-4.42॥

Completed by 16th April, 2015 ( 42 Days)

किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।