Chapter Navigation :    1   2   3   4   5   6   7   8   9  10  11  12  13  14  15  16  17  18
Verses :  1  2  3  4  5  6  7  8  9 10 11 12 13 14 15 16 17 18 19 20 21 22 23 24 25 26 27 28


अध्याय आठ / Chapter Eight

बिना श्लोक केवल हिंदी अर्थ  

।8.1।   अर्जुन ने कहा, हे पुरुषोत्तम, वह ब्रह्म क्या है, अध्यात्म क्या है, कर्म क्या है, अधिभूत क्या है तथा अधिदैव क्या है |

।8.2।   और हे मधुसूदन, यहाँ अधियज्ञ कौन है और वह इस शरीर में कैसे है और संयत चित्त वालों को, अन्त समय में आप किस प्रकार जाने जाते हैं |

।8.3।   श्री भगवान बोले, जो अति उत्तम, विनाशरहित तत्त्व है वह ब्रह्म है, स्वभाव (अपना स्वरूप) अध्यात्म कहा जाता है तथा प्राणी मात्र की उत्पत्ति तथा वृद्धि का कारण, कर्म नाम से कहा गया है ।

।8.4।   हे देहधारियों में श्रेष्ठ अर्जुन, नश्वर वस्तु (पंचमहाभूत) अधिभूत है और पुरुष अधिदैव है इस शरीर में मैं ही अधियज्ञ हूँ।

।8.5।   जो मनुष्य अन्तकाल में भी मेरा स्मरण करते हुए शरीर छोड़कर जाता है, वह मेरे भाव को ही प्राप्त होता है, इसमें सन्देह नहीं है।

।8.6।   हे कुन्तीपुत्र अर्जुन, मनुष्य अन्तकाल में जिस जिस भी भाव का स्मरण करते हुए शरीर छोड़ता है, वह उस भाव से सदा भावित होता हुआ, उस उस भाव को ही प्राप्त होता है।

।8.7।   इसलिए तुम सब काल में मेरा स्मरण करो और युद्ध करो, मुझमें अर्पण किये मन बुद्धि से युक्त हुए निःसन्देह तुम मुझे ही प्राप्त होओगे।

।8.8।   हे अर्जुन, मनुष्य अभ्यास योग से युक्त और अन्यत्र न जाने वाले चित्त से परम दिव्य पुरुष का चिन्तन करता हुआ उसी को प्राप्त हो जाता है।

।8.9।   जो सर्वज्ञ, पुरातन, सबके नियन्ता, सूक्ष्म से सूक्ष्म, सबका धारण पोषण करने वाला, अज्ञान से अत्यन्त परे, सूर्य की तरह प्रकाश स्वरूप - ऐसे अचिन्त्य स्वरूप का चिन्तन करता है।

।8.10।   वह अन्तकाल में योगबल से प्राण को भ्रकुटि के मध्य अच्छी तरह से स्थापन करके अचल मन से भक्ति युक्त होकर, उस परम दिव्य पुरुष को प्राप्त होता है।

।8.11।   वेद के जानने वाले जिस को अविनाशी कहते हैं, आसक्ति रहित यत्नशील संन्यासी, जिसमें प्रवेश करते हैं और जिसकी प्राप्ति की इच्छा करते हुए ब्रह्मचर्य का आचरण करते हैं, उस परम पद को मैं तेरे लिए संक्षेप में कहूँगा |

।8.12।   सब (इन्द्रियों के) द्वारों को संयमित कर मन को हृदय में स्थिर करके और प्राण को मस्तक में स्थापित करके योगधारणा में स्थित हुआ।

।8.13।   जो पुरुष ओऽम् इस एक अक्षर ब्रह्म का उच्चारण करता हुआ और मेरा स्मरण करता हुआ शरीर का त्याग करता है, वह परम गति को प्राप्त होता है।

।8.14।   हे अर्जुन! जो पुरुष मुझ में अनन्य-चित्त होकर सर्वदा मेरा स्मरण करता है, उस निरंतर मुझ में युक्त योगी के लिए मैं सहज ही प्राप्त हूँ |

।8.15।   परम सिद्धि को प्राप्त महात्माजन मुझे प्राप्त कर दुःखों के घर एवं क्षणभंगुर पुनर्जन्म को नहीं प्राप्त होते |

।8.16।   हे अर्जुन ब्रह्मलोकतक सभी लोक पुनरावर्ती (जहां जाकर फिर लौटना पङता है) हैं परन्तु हे कौन्तेय मुझे प्राप्त होने पर पुनर्जन्म नहीं होता।

।8.17।   जो लोग ब्रह्मा जी के एक दिन की अवधि जानते हैं, जो कि हजार वर्ष की है तथा एक हजार वर्ष की अवधि की एक रात्रि को जानते हैं, वे काल को जानने वाले पुरुष हैं।

।8.18।   ब्रह्मा जी के दिन के आरम्भ काल में अव्यक्त से सम्पूर्ण चराचर जगत् पैदा होता है और रात के आगमन पर उसी अव्यक्त में लीन हो जाता है।

।8.19।   हे अर्जुन वही यह प्राणी समुदाय पुनः पुनः उत्पन्न होकर प्रकृति के परवश हुआ दिन के समय उत्पन्न होता है और रात्रि के समय लीन होता है।

।8.20।   परन्तु उस अव्यक्त से परे जो सनातन अव्यक्त भाव है वह समस्त प्राणियों के नष्ट होने पर भी नष्ट नहीं होता।

।8.21।   उसी को अव्यक्त, अक्षर और परमगति कहा गया है तथा जिसको प्राप्त होने पर फिर लौटकर नहीं आते वह मेरा परमधाम है।

।8.22।   हे अर्जुन, सम्पूर्ण प्राणी जिसके अन्तर्गत हैं और जिससे संसार व्याप्त है वह परम पुरुष अनन्यभक्ति से प्राप्त होने योग्य है।

।8.23।   हे अर्जुन, जिस काल में शरीर छोड़कर गये हुए योगी पीछे लौटकर नहीं आते (अनावृत्ति) और पीछे लौटकर आते हैं (आवृत्ति) उस काल को मैं कहूँगा।

।8.24।   जो साधकजन अग्नि व ज्योति स्वरूप दिन में, शुक्लपक्ष में और उत्तरायण के छः मास वाले मार्ग से जाते हैं वे ब्रह्म को प्राप्त होते हैं।

।8.25।   धुंधलके का समय, रात्रि, कृष्णपक्ष और दक्षिणायन के छः मास वाले मार्ग से चन्द्रमा की ज्योति को प्राप्त कर योगी (संसार को) लौटता है |

।8.26।   शुक्ल और कृष्ण - ये दोनों गतियाँ अनादिकाल से जगत् में मान्य हैं। इनमें से एक में लौटना नहीं पड़ता और दूसरी में लौटना पड़ता है।

।8.27।   हे अर्जुन - इन दो मार्गों को जानने वाला कोई भी योगी मोहित नहीं होता। इसलिए हे अर्जुन तुम सब काल में योगयुक्त बनो।

।8.28।   योगी यह सब जानकर वेदाध्ययन, यज्ञ, तप और दान करने में जो पुण्य फल कहा गया है, उस सबको पार कर जाता है और सनातन परम स्थान को प्राप्त होता है।



ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ 

।8.1।   ਅਰਜੁਨ ਨੇ ਕਿਹਾ, ਹੇ ਪੁਰਸ਼ੋਤਮ, ਉਹ ਬ੍ਰਹਮਾ ਕੀ ਹੈ, ਅਧਿਆਤਮ ਕੀ ਹੈ, ਕਰਮ ਕੀ ਹੈ, ਅਧਿਭੂਤ ਕੀ ਹੈ ਅਤੇ ਅਧਿਦੈਵ ਕੀ ਹੈ |

।8.2।   ਅਤੇ ਹੇ ਮਧੁਸੂਦਨ, ਇੱਥੇ ਅਧਿਯੱਗ ਕੌਣ ਹੈ ਅਤੇ ਉਹ ਇਸ ਸਰੀਰ ਵਿੱਚ ਕਿਵੇਂ ਹੈ ਅਤੇ ਕਾਬੂ ਵਿੱਚ ਕਿੱਤੇ ਚਿੱਤ ਵਾਲਿਆਂ ਨੂੰ, ਅਖੀਰ ਸਮੇਂ, ਤੁਸੀ ਕਿਸ ਪ੍ਰਕਾਰ ਜਾਣੇ ਜਾਂਦੇ ਹੋ |

।8.3।   ਸ਼੍ਰੀ ਭਗਵਾਨ ਬੋਲੇ, ਜੋ ਅਤਿ ਉੱਤਮ, ਵਿਨਾਸ਼ਰਹਿਤ ਤੱਤਵ ਹੈ ਉਹ ਬ੍ਰਹਮਾ ਹੈ, ਸੁਭਾਅ (ਆਪਣਾ ਸਵਰੂਪ) ਅਧਿਆਤਮ ਕਿਹਾ ਜਾਂਦਾ ਹੈ ਅਤੇ ਪ੍ਰਾਣੀਆਂ ਦੀ ਉਤਪੱਤੀ ਅਤੇ ਵਾਧੇ ਦਾ ਕਾਰਨ, ਕਰਮ ਨਾਮ ਨਾਲ ਕਿਹਾ ਗਿਆ ਹੈ ।

।8.4।   ਹੇ ਦੇਹਧਾਰੀਆਂ ਵਿੱਚ ਸ੍ਰੇਸ਼ਟ ਅਰਜੁਨ, ਨਸ਼ਵਰ ਚੀਜ਼ (ਪੰਚਮਹਾਭੂਤ) ਅਧਿਭੂਤ ਹੈ ਅਤੇ ਪੁਰਖ ਅਧਿਦੈਵ ਹੈ ਇਸ ਸਰੀਰ ਵਿੱਚ ਮੈਂ ਹੀ ਅਧਿਯੱਗ ਹਾਂ ।

।8.5।   ਜੋ ਮਨੁੱਖ ਅੰਤਕਾਲ ਵਿੱਚ ਮੇਰਾ ਸਿਮਰਨ ਕਰਦੇ ਹੋਏ ਸਰੀਰ ਛੱਡ ਕੇ ਜਾਂਦਾ ਹੈ, ਉਹ ਮੇਰੇ ਭਾਵ ਨੂੰ ਹੀ ਪ੍ਰਾਪਤ ਹੁੰਦਾ ਹੈ, ਇਸ ਵਿੱਚ ਸ਼ੱਕ ਨਹੀਂ ਹੈ ।

।8.6।   ਹੇ ਕੁਂਤੀਪੁੱਤਰ ਅਰਜੁਨ, ਮਨੁੱਖ ਅੰਤਕਾਲ ਵਿੱਚ ਜਿਸ ਜਿਸ ਵੀ ਭਾਵ ਦਾ ਸਿਮਰਨ ਕਰਦੇ ਹੋਏ ਸਰੀਰ ਛੱਡਦਾ ਹੈ, ਉਹ ਉਸ ਭਾਵ ਦੇ ਵਸ਼ ਹੁੰਦਾ ਹੋਇਆ, ਉਸ ਉਸ ਭਾਵ ਨੂੰ ਹੀ ਪ੍ਰਾਪਤ ਹੁੰਦਾ ਹੈ ।

।8.7।   ਇਸ ਲਈ ਤੂੰ ਸਭ ਕਾਲ ਵਿੱਚ ਮੇਰਾ ਸਿਮਰਨ ਕਰ ਅਤੇ ਲੜਾਈ ਕਰ, ਮੇਰੇ ਅਰਪਣ ਕੀਤੇ ਮਨ ਬੁੱਧੀ ਨਾਲ ਨਿ:ਸੰਦੇਹ ਤੂੰ ਮੈਨੂੰ ਹੀ ਪ੍ਰਾਪਤ ਹੋਓਂਗਾ।

।8.8।   ਹੇ ਅਰਜੁਨ, ਮਨੁੱਖ ਅਭਿਆਸ ਯੋਗ ਨਾਲ ਅਤੇ ਹੋਰ ਥਾਂ ਨਹੀਂ ਜਾਣ ਵਾਲੇ ਚਿੱਤ ਨਾਲ, ਪਰਮ ਸੁੰਦਰ ਪੁਰਖ ਦਾ ਚਿੰਤਨ ਕਰਦਾ ਹੋਇਆ, ਉਸੀ ਨੂੰ ਪ੍ਰਾਪਤ ਹੋ ਜਾਂਦਾ ਹੈ ।

।8.9।   ਜੋ ਸਰਵੱਗ (ਸਭ ਕੁਝ ਜਾਨਣ ਵਾਲਾ), ਪੁਰਾਤਨ, ਸਭ ਦਾ ਨਿਅੰਤਾ, ਸੂਖਮ ਤੋਂ ਸੂਖਮ, ਸਬ ਦਾ ਪਾਲਣ ਪੋਸ਼ਣ ਕਰਨ ਵਾਲਾ, ਅਗਿਆਨ ਤੋਂ ਅਤਿਅੰਤ ਪਰੇ, ਸੂਰਜ ਦੀ ਤਰ੍ਹਾਂ ਪ੍ਰਕਾਸ਼ ਸਵਰੂਪ - ਅਜਿਹੇ ਅਚਿੰਤ ਸਵਰੂਪ ਦਾ ਚਿੰਤਨ ਕਰਦਾ ਹੈ ।

।8.10।   ਉਹ ਅੰਤਕਾਲ ਵਿੱਚ ਯੋਗਬਲ ਨਾਲ, ਪ੍ਰਾਣ ਨੂੰ ਭੌਂਹ ਦੇ ਵਿਚਕਾਰ ਚੰਗੀ ਤਰ੍ਹਾਂ ਸਥਾਪਿਤ ਕਰਕੇ, ਅਚਲ ਮਨ ਨਾਲ ਭਗਤੀ ਯੁਕਤ ਹੋ ਕੇ, ਉਸ ਪਰਮ ਸੁੰਦਰ ਪੁਰਖ ਨੂੰ ਪ੍ਰਾਪਤ ਹੁੰਦਾ ਹੈ ।

।8.11।   ਵੇਦ ਦੇ ਜਾਣਨ ਵਾਲੇ ਜਿਸ ਨੂੰ ਅਵਿਨਾਸ਼ੀ ਕਹਿੰਦੇ ਹਨ, ਆਸਕਤੀ ਰਹਿਤ ਯਤਨਸ਼ੀਲ ਸੰਨਿਆਸੀ, ਜਿਸ ਵਿੱਚ ਪਰਵੇਸ਼ ਕਰਦੇ ਹਨ ਅਤੇ ਜਿਸਦੀ ਪ੍ਰਾਪਤੀ ਦੀ ਇੱਛਾ ਕਰਦੇ ਹੋਏ ਬ੍ਰਹਮਚਾਰੀ ਦਾ ਚਾਲ ਚਲਣ ਕਰਦੇ ਹਨ, ਉਸ ਪਰਮ ਪਦ ਨੂੰ ਮੈਂ ਤੇਰੇ ਲਈ ਸੰਖੇਪ ਵਿੱਚ ਕਹਾਂਗਾ |

।8.12।   ਸਭ (ਇੰਦਰੀਆਂ ਦੇ) ਦਵਾਰਾਂ ਨੂੰ ਸੰਜਮ ਅਧੀਨ ਕਰ, ਮਨ ਨੂੰ ਹਿਰਦੇ ਵਿੱਚ ਸਥਿਰ ਕਰਕੇ ਅਤੇ ਪ੍ਰਾਣ ਨੂੰ ਮੱਥੇ ਵਿੱਚ ਸਥਾਪਤ ਕਰਕੇ, ਯੋਗਧਾਰਣਾ ਵਿੱਚ ਸਥਿਤ ਹੋਇਆ।

।8.13।   ਜੋ ਪੁਰਖ ਓਮ ਇਸ ਇੱਕ ਅੱਖਰ ਬ੍ਰਹਮਾ ਦਾ ਉਚਾਰਣ ਕਰਦਾ ਹੋਇਆ ਅਤੇ ਮੇਰਾ ਸਿਮਰਨ ਕਰਦਾ ਹੋਇਆ ਸਰੀਰ ਦਾ ਤਿਆਗ ਕਰਦਾ ਹੈ, ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ।

।8.14।   ਹੇ ਅਰਜੁਨ! ਜੋ ਪੁਰਖ ਮੇਰੇ ਵਿੱਚ ਇੱਕ-ਚਿੱਤ ਹੋਕੇ ਸਦਾ ਮੇਰਾ ਸਿਮਰਨ ਕਰਦਾ ਹੈ, ਉਸ ਲਗਾਤਾਰ, ਮੇਰੇ ਵਿੱਚ ਯੁਕਤ ਯੋਗੀ ਲਈ, ਮੈਂ ਸਹਿਜ ਹੀ ਪ੍ਰਾਪਤ ਹਾਂ |

।8.15।   ਪਰਮ ਸਿੱਧੀ ਨੂੰ ਪ੍ਰਾਪਤ ਮਹਾਤਮਾਜਨ ਮੈਨੂੰ ਪ੍ਰਾਪਤ ਕਰ, ਦੁਖਾਂ ਦੇ ਘਰ ਅਤੇ ਛਿਣ ਭੰਗੁਰ ਪੁਨਰਜਨਮ ਨੂੰ ਨਹੀਂ ਪ੍ਰਾਪਤ ਹੁੰਦੇ |

।8.16।   ਹੇ ਅਰਜੁਨ, ਬਰਹਮ ਲੋਕ ਤਕ ਸਾਰੇ ਲੋਕ ਪੁਨਰਾਵਰਤੀ (ਜਿੱਥੇ ਜਾਕੇ ਫਿਰ ਪਰਤਣਾ ਪੈਂਦਾ ਹੈ) ਹਨ, ਪਰ ਮੈਨੂੰ ਪ੍ਰਾਪਤ ਹੋਨ ਤੇ ਦੁਬਾਰਾ ਜਨਮ ਨਹੀਂ ਹੁੰਦਾ ।

।8.17।   ਜੋ ਲੋਕ ਬਰਹਮਾ ਜੀ ਦੇ ਇੱਕ ਦਿਨ ਦੀ ਮਿਆਦ ਜਾਣਦੇ ਹਨ, ਜੋ ਕਿ ਹਜਾਰ ਸਾਲ ਦੀ ਹੈ ਅਤੇ ਇੱਕ ਹਜਾਰ ਸਾਲ ਦੀ ਮਿਆਦ ਦੀ ਇੱਕ ਰਾਤ ਨੂੰ ਜਾਣਦੇ ਹਨ, ਉਹ ਕਾਲ ਨੂੰ ਜਾਣਨ ਵਾਲੇ ਪੁਰਖ ਹਨ ।

।8.18।   ਬਰਹਮਾ ਜੀ ਦੇ ਦਿਨ ਦੇ ਸ਼ੁਰੂ ਸਮੇਂ ਵਿੱਚ ਅਗਿਆਤ ਤੋਂ ਸੰਪੂਰਣ ਚਰਾਚਰ ਜਗਤ ਪੈਦਾ ਹੁੰਦਾ ਹੈ ਅਤੇ ਰਾਤ ਦੇ ਆਗਮਨ ਤੇ ਉਸੀ ਅਗਿਆਤ ਵਿੱਚ ਲੀਨ ਹੋ ਜਾਂਦਾ ਹੈ ।

।8.19।   ਹੇ ਅਰਜੁਨ, ਉਹੀ ਇਹ ਪ੍ਰਾਣੀਆਂ ਦਾ ਸੰਸਾਰ ਬਾਰ ਬਾਰ ਪੈਦਾ ਹੋਕੇ ਕੁਦਰਤ ਦੇ ਪਰਾਧੀਨ ਹੋਇਆ ਦਿਨ ਦੇ ਸਮੇਂ ਪੈਦਾ ਹੁੰਦਾ ਹੈ ਅਤੇ ਰਾਤ ਦੇ ਸਮੇਂ ਲੀਨ ਹੋ ਜਾਂਦਾ ਹੈ।

।8.20।   ਪਰ ਉਸ ਅਗਿਆਤ ਤੋਂ ਪਰੇ ਜੋ ਸਨਾਤਨ ਭਾਵ ਹੈ ਉਹ ਕੁਲ ਪ੍ਰਾਣੀਆਂ ਦੇ ਨਸ਼ਟ ਹੋਣ ਉੱਤੇ ਵੀ ਨਸ਼ਟ ਨਹੀਂ ਹੁੰਦਾ ।

।8.21।   ਉਸੀ ਨੂੰ ਅਗਿਆਤ, ਅਵਿਨਾਸ਼ੀ ਅਤੇ ਪਰਮਗਤੀ ਕਿਹਾ ਗਿਆ ਹੈ, ਜਿਸਨੂੰ ਪ੍ਰਾਪਤ ਹੋਣ ਉੱਤੇ ਫਿਰ ਪਰਤ ਕੇ ਨਹੀਂ ਆਉਂਣਾ ਹੁੰਦਾ, ਉਹ ਮੇਰਾ ਪਰਮਧਾਮ ਹੈ ।

।8.22।   ਹੇ ਅਰਜੁਨ, ਸੰਪੂਰਣ ਪ੍ਰਾਣੀ ਜਿਸਦੇ ਅੰਦਰ ਹਨ ਅਤੇ ਜਿਸਦੇ ਨਾਲ ਸੰਸਾਰ ਵਿਆਪਤ ਹੈ, ਉਹ ਪਰਮ ਪੁਰਖ ਅਟੂੱਟ ਭਗਤੀ ਨਾਲ ਪ੍ਰਾਪਤ ਹੋਣ ਲਾਇਕ ਹੈ ।

।8.23।   ਹੇ ਅਰਜੁਨ, ਜਿਸ ਕਾਲ ਵਿੱਚ ਸਰੀਰ ਛੱਡ ਕੇ ਗਏ ਹੁਏ ਯੋਗੀ ਪਿੱਛੇ ਪਰਤ ਕੇ ਨਹੀਂ ਆਉਂਦੇ (ਅਨਾਵਰਤੀ) ਅਤੇ ਪਿੱਛੇ ਪਰਤ ਕੇ ਆਉਂਦੇ ਹਨ (ਆਵਰਤੀ), ਉਸ ਕਾਲ ਨੂੰ ਮੈਂ ਕਹਾਂਗਾ ।

।8.24।   ਜੋ ਸਾਧਕਜਨ ਅੱਗ ਅਤੇ ਜੋਤੀ ਸਵਰੂਪ ਦਿਨ ਵਿੱਚ, ਸ਼ੁਕਲ ਪੱਖ ਵਿੱਚ ਅਤੇ ਉਤਰਾਇਣ ਦੇ ਛੇ ਮਹੀਨੇ ਵਾਲੇ ਰਸਤੇ ਤੋਂ ਜਾਂਦੇ ਹਨ ਉਹ ਬ੍ਰਹਮਾ ਨੂੰ ਪ੍ਰਾਪਤ ਹੁੰਦੇ ਹਨ।

।8.25।   ਧੁੰਧਲਕੇ ਦਾ ਸਮਾਂ, ਰਾਤ, ਕ੍ਰਿਸ਼ਣ ਪੱਖ ਅਤੇ ਦੱਖਣਾਯਨ ਦੇ ਛੇ ਮਹੀਨੇ ਵਾਲੇ ਰਸਤੇ ਤੋਂ ਚੰਦਰਮਾ ਦੀ ਜੋਤੀ ਨੂੰ ਪ੍ਰਾਪਤ ਕਰ ਯੋਗੀ (ਸੰਸਾਰ ਨੂੰ) ਪਰਤਦਾ ਹੈ |

।8.26।   ਸ਼ੁਕਲ ਅਤੇ ਕ੍ਰਿਸ਼ਣ - ਇਹ ਦੋਨੋਂ ਗਤੀਆਂ ਅਨਾਦਿਕਾਲ ਤੋਂ ਜਗਤ ਵਿੱਚ ਮੰਨੀਆਂ ਜਾਂਦੀਆਂ ਹਨ । ਇਹਨਾਂ ਵਿਚੋਂ ਇੱਕ ਵਿੱਚ ਪਰਤਣਾ ਨਹੀਂ ਪੈਂਦਾ ਅਤੇ ਦੂਜੀ ਵਿੱਚ ਪਰਤਣਾ ਪੈਂਦਾ ਹੈ ।

।8.27।   ਹੇ ਅਰਜੁਨ - ਇਹਨਾਂ ਦੋ ਮਾਰਗਾਂ ਨੂੰ ਜਾਣਨ ਵਾਲਾ ਕੋਈ ਵੀ ਯੋਗੀ ਮੋਹਿਤ ਨਹੀਂ ਹੁੰਦਾ। ਇਸ ਲਈ ਹੇ ਅਰਜੁਨ, ਤੂੰ ਹਰ ਕਾਲ ਵਿੱਚ ਯੋਗ ਅਭਿਆਸ ਕਰਣ ਵਾਲਾ ਬਣ।

।8.28|   ਯੋਗੀ ਇਹ ਸਭ ਜਾਨ ਕੇ ਵੇਦ ਅਧਿਐਨ, ਯੱਗ, ਤਪ ਅਤੇ ਦਾਨ ਕਰਣ ਵਿੱਚ ਜੋ ਪੁੰਨ ਫਲ ਕਿਹਾ ਗਿਆ ਹੈ, ਉਸ ਸਾਰਿਆ ਨੂੰ ਪਾਰ ਕਰ ਜਾਂਦਾ ਹੈ ਅਤੇ ਸਨਾਤਨ ਪਰਮ ਸਥਾਨ ਨੂੰ ਪ੍ਰਾਪਤ ਹੁੰਦਾ ਹੈ ।


English Translation of Chapter 8 without Verses 

।8.1।   Arjuna said, O best among men, What is that Brahman? What is Adhyatma? What is action? What is Adhibhuta? What is Adhidaiva?

।8.2।   O Krishna, Who is Adhiyajna and how is he here in this body? And how you become known to the self-controlled, at the time of death?

।8.3।   The blessed Lord said, Brahman is the Supreme and Imperishable; Its Self-knowledge is called Adhyatma; the activity which causes manifestation and sustainenance of beings is called action.

।8.4।   O best among the embodied, Arjuna! My perishable Nature is Adhibhuta and the Purusha or the Soul is the Adhidaiva; I am the Adhiyajna here in this body.

।8.5।   And at the time of death, anyone who departs while thinking of Me alone, he attains My state. There is no doubt about this.

।8.6।   O Arjuna, In whatever state of mind and sphere of thoughts a human leaves the body, he becomes the embodiement of that feeling in the next birth.

।8.7।   Therefore at all times remember Me and fight. With mind and intellect absorbed in Me, you will surely come to Me alone.

।8.8।   O Arjuna, With the mind made steadfast by steady practice and not moving towards any other thing,and constantly meditating upon the Supreme Person, that human being goes to Him .

।8.9।   Whosoever meditates on the Omniscient, the Ancient, the Ruler, subtler than the subtle, the supporter and upholder of all, of inconceivable form, effulgent like the sun and beyond the darkness of ignorance.

।8.10।   At the time of death, with unshaken mind, filled with devotion, by the power of Yoga, fixing the whole life-breath in the middle of the two eyebrows, he reaches that Supreme Divine Person.

।8.11।   I will tell you briefly about the Supreme Goal, which is declared imperishable by the knowers of Vedas, in which the passion-free and practising Yogis enter into, and aspiring for which people practice celibacy.

।8.12।   Closing the gates of the body, drawing the forces of his mind into the heart and by the power of meditation concentrating his vital energy in the brain;engaged in the practice of concentration

।8.13।   He who departs by leaving the body while uttering the single syllable, Om, which is Brahman, and thinking of Me, he attains the supreme Goal.

।8.14।   O Arjuna, To him who thinks constantly of Me, and of nothing else, to such an ever-faithful devotee, I am easily accessible.

।8.15।   Having attained Me these great souls who have reached highest perfection, do not again take birth (here) which is the abode of sorrows and which is impermanent.

।8.16।   O Arjuna- You need to return back from all the worlds including the world of Brahma. But, O Arjuna, There is no re-birth after attaining me.

।8.17।   Those people who know the day of Brahma which is of a duration of a thousand Yugas (ages) and the night which is also of a thousand Yugas duration, they know day and night.

।8.18।   With the coming of day (of Brahma) all manifested things emerge from the Unmanifest and when night comes they merge in that itself which is called the Unmanifested.

।8.19।   O Arjuna - All the beings in the creature, born again and again, comes forth at the coming of the day, and is dissolved at the coming of the night.

।8.20।   But beyond that Unmanifest there is eternal Unmanifest being which is not destroyed even when all beings perish.

।8.21।   He has been called as Unmanifested, Imperishable and Supreme Goal. After achieving that nobody comes back, That is my Supreme Adobe.

।8.22।   O Arjuna, All beings dwell in Him, and He pervades all creations, that Supreme Lord is attainable with unswerving devotion.

।8.23।   O Arjuna - I will narrate you about the timings, based on which the departing Yogis either return back to the world or not.

।8.24।   Those who know Brahman and depart in the time of fire and light in the form of daytime, the bright fortnight, the six months of the northern path of the sun (the northern solstice) go to Brahman

।8.25।   Those yogis who depart in the time of adjoining period of day-night, night, dark fortnight and the six months of the Southern solstice- having reached the lunar light, return to the world.

।8.26।   The bright and the dark paths of the world are verily thought to be eternal; by the one a man goes not to return and by the other he returns.

।8.27।   Knowing these paths, O Arjuna, no Yogi is deluded; therefore at all times be steadfast in Yoga.

।8.28|   Having known this, the yogi transcends all those results of rigtheous deeds that are declared with regard to the Vedas, sacrifices, austerities and also charities, and he reaches the primordial supreme State.


ॐ तत्सदिति श्री मद्भगवद्गीतासूपनिषत्सु ब्रह्मविद्यायां योगशास्त्रे श्री कृष्णार्जुनसंवादे अक्षर ब्रह्मयोगो नामाष्टमोऽध्यायः ॥8.1-8.28॥

Completed by 28th August, 2015 (28 days)

किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।