अध्याय एक/Chapter One/ਪਾਠ ਇੱਕ
बिना श्लोक केवल हिंदी टीका
इस तरह का महान युद्ध भारत के इतिहास में एक अद्वितीय घटना है। मनुष्य़ की समझ, विवेक और ज्ञान की परीक्षा तभी होती है जब जिंदगी हमें एक दोराहे पर लाकर खडा कर देती है और हमें समय, स्थान एवं परिस्थिति के हिसाब से धर्म संगत व सही रास्ते का चुनाव करना होता है। किसी भी मनुष्य के जीवन में शायद ही इस से बडी दुविधा तथा असमंजस की स्थिति उत्तपन्न हो जैसी इस घटनाचक्र में अर्जुन के समक्ष उपस्थित हुई।
स्वयं भगवान कृष्ण अर्जुन को इस असमंजस से निकलने का मार्ग बताते हैं और इस प्रक्रिया में प्रत्येक मनुष्य को संपूर्ण जीवन का उद्देश्य तथा जीने की कला का वर्णन करते हैं।
संजय (जिसको दूर दृष्टि प्राप्त थी और वह कहीं से भी किसी घटनाक्रम को देख सकता था) इस पूरे युद्ध को धृतराष्ट्र को दिखाने का माध्यम बनता है। संपूर्ण भगवद्गीता संजय एवं धृतराष्ट्र के संवाद के रूप में ही हमारे सामने आई है। धृतराष्ट्र के पूछने पर संजय बताता है कि युद्ध शुरू होने से पहले दुर्योधन, अपने पक्ष के सेनापति, द्रोणाचार्य के पास जाकर पांडवों की सेना में उपस्थित, सभी प्रमुख योद्धाओं की जानकारी देता है। विशेषतः वह धृष्टद्युम्न, भीम, अर्जुन, युयुधान, विराट, द्रुपद, धृष्टकेतु, चेकितान, काशिराज, कुन्तिभोज-पुरुजित, शैब्य, युधामन्यु, उत्तमौजा, अभिमन्यु तथा द्रौपदी के पाँचों पुत्रों की तरफ ध्यान दिलाता है। तत्पश्चात वह अपनी सेना के सभी प्रमुख योद्धाओं के बारे में बताता है। विशेषतः वह द्रोणाचार्य, पितामह भीष्म, कर्ण, कृपाचार्य, अश्वत्थामा, विकर्ण और भूरिश्रवा का नाम लेता है। दुर्योधन जानता था कि जब तक पितामह भीष्म उसके पक्ष में उपस्थित हैं, पांडव विजयी नहीं हो सकते, इसलिए उसने सभी योद्धाओं को अपने मोर्चों पर डटे रहकर सब ओर से भीष्म पितामह की सुरक्षा करने को कहा।
इसके बाद पितामह भीष्म ने सिंह गर्जना के समान अपना शंख बजाया। यह युद्ध शुरू करने की घोषणा थी। शंख की आवाज सुनते ही शंख, नगाड़े, ढोल, मृदंग और नरसिंघे एक साथ बज उठे और सब तरफ कोलाहल मच गया। तत्पश्चात भगवान कृष्ण ने पाञ्चजन्य, अर्जुन ने देवदत्त तथा भीम ने पौण्ड्रं नामक दिव्य शंख बजाए। युधिष्ठिर ने अनन्तविजय, नकुल ने सुघोष तथा सहदेव ने मणिपुष्पक नामक शंख बजाए। इसके बाद काशिराज, शिखण्डी, धृष्टद्युम्न, विराटराज, सात्यकि, द्रुपद, अभिमन्यु तथा द्रौपदी पुत्रों ने अपने अपने शंख बजाए। सभी शंखों के घोर नाद से आकाश और पृथ्वी गूंज उठे।
इस सब के बीच अर्जुन के मन में खलबली मची थी और उसने अपने सारथि भगवान कृष्ण से रथ को दोनों सेनाओं के बीच में खड़ा करने को कहा। वह अपने विपक्ष में युद्ध करने वालों को देखना चाहता था। अर्जुन के कहने पर श्री कृष्ण ने रथ को दोनों सेनाओं के बीच में खड़ा कर दिया। भगवान कृष्ण का कहा प्रत्य़ेक शब्द बङा मुल्यवान है। उन्होंने कहा, कौरव नीति के पक्ष में एकत्रित हुओं को देखो। इससे कई बातें स्पष्ट होती हैं। उनकी दृष्टि में प्रतिपक्ष के लोगों की पहचान यह है कि वह दुर्योधन की नीतियों के समर्थन में खङे हैं। परन्तु अर्जुन उन को चाचाओं, तायाओं, दादा, गुरुओं, मामाओं, भाइयों, पुत्रों, पौत्रों, मित्रों, ससुरों तथा सुहृदों के रूप में देख कर करूणा तथा शोक से भऱ कर बोलता है।
उसकी दृष्टि एक आम मनुष्य की तरह है जो युद्ध की इच्छा से उपस्थित अपने लोगों को देखकर उसके मन को भ्रमित करती है, अंगो को शिथिल बनाती है, शरीर में कम्पन एवं रोमांच पैदा करती है, मुख को सूखाती है तथा त्वचा को जलाती है। उसको लगता है कि कुछ गलत हो रहा है, उसका गांडीव उसके हाथ से छुट रहा है और वह स्थिर नही रह पा रहा है। युद्ध के बाद की संभावित विजय, राज्य की सत्ता और सुखों का भोग भी उसको दुर्बुद्धि कौरवों को मारने के लिए उत्साहित नहीं कर पा रहे हैं। अर्जुन कहता है कि अगर तीनों लोकों (पृथ्वी, स्वर्ग, पाताल लोक) का राज्य भी इस युद्ध की विजय का पारितोषिक हो, तो भी मैं इनको मारना नहीं चाहता। अपने ही बन्धु कौरवों को मारना उसे किसी तरह से ठीक नहीं लगता।
वह कहता है, अगर कौरव नहीं भी जानते लेकिन हम तो कुल के नाश से होने वाले पाप को जानते हैं, तो हम किसी प्रकार इस पाप को न होने देने का विचार क्यों न करें। क्योकि अर्जुन के अनुसार, वंश नाश से प्राचीन समय से चल रहे कुलधर्म नष्ट होते हैं, जिस से सब तरफ अधर्म फैलता है। अधर्म के अधिक बढ़ने से कुल की स्त्रियाँ व्यभिचारिणी और दुष्ट हो जाती हैं जिस से मिश्रित वर्ण की संतानें उत्पन्न होती है। मिश्रित वर्ण पूरे कुल को नरक ले जाता है, पिण्ड तथा जलतर्पण की क्रिया लुप्त होने से पितर नीचे की योनियों में गिरते हैं। मिश्रित वर्णी वंश घातियों के दोषों से सनातन जातिधर्म तथा कुलधर्म नष्ट हो जाते हैं। जिन मनुष्यों का कुलधर्म नष्ट हो गया वो सदा नरक में वास करते हैं। अर्जुन को आश्चर्य होता है कि हम राज्य और सुख के लोभ में स्वजनों को मारने के महान पाप करने को तैयार हो गए हैं। वह शस्त्रधारी कौरवों से रण में निहत्थे मरना, इस पाप से कल्याणकारी मानता है। यह सब कहकर अर्जुन शोक से उद्विग्न मन से, धनुषबाण त्यागकर रथ पर बैठ गया।
ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਟੀਕਾ
ਭਾਰਤ ਦੇ ਇਤਿਹਾਸ ਵਿੱਚ ਇਸ ਤਰਾਂ ਦਾ ਮਹਾਨ ਯੁੱਧ ਇਕ ਬੇਮਿਸਾਲ ਘਟਨਾ ਹੈ। ਮਨੁੱਖ ਦੀ ਸਮਝ, ਵਿਵੇਕ ਅਤੇ ਗਿਆਨ ਦੀ ਪਰੀਖਿਆ ਉਸ ਸਮੇਂ ਹੁੰਦੀ ਹੈ ਜਦੋਂ ਜਿੰਦਗੀ ਸਾਨੂੰ ਇੱਕ ਦੋਰਾਹੇ ਤੇ ਲਿਆ ਖੜਾ ਕਰਦੀ ਹੈ ਤੇ ਸਾਨੂੰ ਸਮੇਂ, ਸਖਾਨ ਅਤੇ ਹਾਲਾਤ ਦੇ ਮੁਤਾਬਿਕ ਧਰਮ ਸੰਗਤ ਅਤੇ ਸਹੀ ਰਸਤੇ ਦੀ ਚੌਣ ਕਰਨੀ ਹੁੰਦੀ ਹੈ। ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਸ਼ਾਇਦ ਹੀ ਇਸ ਤੋਂ ਵੱਡੀ ਦੋਚਿੱਤਤਾ ਵਾਲੀ ਸਥਿਤੀ ਪੈਦਾ ਹੋਵੇ ਜਿਵੇਂ ਕਿ ਇਸ ਘਟਨਾ ਵਿੱਚ ਅਰਜੁਨ ਦੇ ਨਾਲ ਵਾਪਰੀ।
ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਇਸ ਦੋਚਿੱਤਤਾ ਤੋਂ ਬਾਹਰ ਨਿਕਲਣ ਦਾ ਰਸਤਾ ਦੱਸਦੇ ਹਨ ਅਤੇ ਇਸ ਰਾਹੀਂ ਹਰੇਕ ਵਿਅਕਤੀ ਨੂੰ ਸਾਰੇ ਜੀਵਨ ਦਾ ਉਦੇਸ਼ ਅਤੇ ਜਿੰਦਗੀ ਜਿਉਂਣ ਦੀ ਕਲਾ ਦਾ ਵਰਣਨ ਕਰਦੇ ਹਨ। ਸੰਜੇ (ਜਿਸ ਨੂੰ ਦੂਰ ਦ੍ਰਿਸ਼ਟੀ ਮਿਲੀ ਹੋਈ ਸੀ ਅਤੇ ਉਹ ਕਿਤੋਂ ਵੀ ਕਿਸੇ ਵੀ ਘਟਨਾ ਨੂੰ ਦੇਖ ਸਕਦਾ ਸੀ) ਇਸ ਪੂਰੀ ਲੜਾਈ ਨੂੰ ਧ੍ਰਿਤਰਾਸ਼ਟ੍ਰ ਨੂੰ ਦਿਖਾਉਣ ਦਾ ਜਰੀਆ ਬਣਦਾ ਹੈ। ਸਾਰੀ ਭਗਵਤ ਗੀਤਾ ਸੰਜੇ ਅਤੇ ਧ੍ਰਿਤਰਾਸ਼ਟ੍ਰ ਦੇ ਵਾਰਤਾਲਾਪ ਦੇ ਰੂਪ ਵਿੱਚ ਹੀ ਸਾਡੇ ਸਾਹਮਣੇ ਆਈ ਹੈ।
ਧ੍ਰਿਤਰਾਸ਼ਟ੍ਰ ਦੇ ਪੁੱਛਣ ਤੇ ਸੰਜੇ ਨੇ ਦੱਸਿਆ ਕਿ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਦੁਰਯੋਧਨ, ਆਪਣੇ ਪੱਖ ਦੇ ਸੈਨਾਪਤੀ ਦ੍ਰੋਣਾਚਾਰਿਆ ਦੇ ਕੋਲ ਜਾ ਕੇ, ਪਾਂਡਵਾਂ ਦੀ ਸੈਨਾ ਵਿੱਚ ਮੋਜੂਦ ਸਾਰੇ ਪ੍ਰਮੁੱਖ ਯੋਧਿਆਂ ਦੀ ਜਾਣਕਾਰੀ ਦਿੰਦਾ ਹੈ। ਵਿਸ਼ੇਸ਼ ਤੋਰ ਤੇ ਉਹ ਦ੍ਰਿਸ਼ਟਦੁਮਨ, ਭੀਮ, ਅਰਜੁਨ, ਯੁਯੁਧਾਨ, ਵਿਰਾਟ, ਦ੍ਰੁਪਦ, ਧ੍ਰਿਸਟਕੇਤੂ, ਚੇਕਿਤਾਨ, ਕੁੰਤੀਭੋਜ-ਪੁਰੂਜਿਤ, ਕਾਸ਼ੀਰਾਜ, ਸ਼ੈਬ, ਯੁਧਾਮਨਿਯੁ, ਉਤੱਮੋਜਾ, ਅਭਿਮੰਨਿਯੁ ਅਤੇ ਦ੍ਰੋਪਦੀ ਦੇ ਪੰਜਾਂ ਪੁੱਤਰਾਂ ਦੇ ਵੱਲ ਧਿਆਨ ਦਿਵਾਉਂਦਾ ਹੈ। ਇਸ ਤੋਂ ਬਾਅਦ ਉਹ ਆਪਣੀ ਸੈਨਾ ਦੇ ਸਾਰੇ ਪ੍ਰਮੁੱਖ ਯੋਧਿਆਂ ਬਾਰੇ ਦੱਸਦਾ ਹੈ। ਖਾਸ ਤੌਰ ਤੇ ਉਹ ਦ੍ਰੋਣਾਚਾਰਿਆ, ਪਿਤਾਮਾਹ ਭੀਸ਼ਮ, ਕਰਣ, ਕ੍ਰਿਪਾਚਾਰਿਆ, ਅਸ਼ਵੱਤਥਾਮਾ, ਵਿਕਰਣ ਅਤੇ ਭੂਰੀਸ਼੍ਰਵਾ ਦਾ ਨਾਮ ਲੈਂਦਾ ਹੈ। ਦੁਰਯੋਧਨ ਜਾਣਦਾ ਸੀ ਕਿ ਜਦ ਤੱਕ ਪਿਤਾਮਾਹ ਭੀਸ਼ਮ ਉਨ੍ਹਾਂ (ਕੌਰਵਾਂ) ਦੇ ਪੱਖ ਵਿੱਚ ਮੋਜੂਦ ਹਨ, ਪਾਂਡਵ ਜਿੱਤ ਨਹੀਂ ਸਕਦੇ, ਇਸ ਲਈ ਉਸਨੇ ਸਾਰੇ ਯੋਧਿਆਂ ਨੂੰ ਆਪਣੇ ਮੋਰਚਿਆਂ ਤੇ ਡਟੇ ਰਹਿ ਕੇ, ਸਾਰੇ ਪਾਸੋਂ ਪਿਤਾਮਾਹ ਭੀਸ਼ਮ ਦੀ ਸੁਰੱਖਿਆ ਕਰਨ ਲਈ ਕਿਹਾ।
ਇਸ ਤੋਂ ਬਾਅਦ ਪਿਤਾਮਾਹ ਭੀਸ਼ਮ ਨੇ ਸਿੰਘ ਦੀ ਦਹਾੜ ਦੀ ਤਰ੍ਹਾ ਸ਼ੰਖ ਵਜਾਇਆ। ਇਹ ਯੁੱਧ ਸ਼ੁਰੂ ਕਰਨ ਦੀ ਘੋਸ਼ਣਾ ਸੀ। ਸ਼ੰਖ ਦੀ ਅਵਾਜ ਸੁਣਦੇ ਹੀ ਹੋਰ ਸ਼ੰਖ, ਨਗਾੜੇ, ਢੋਲ, ਮਰਦੰਗ ਅਤੇ ਨਰਸਿੰਘੇ ਇਕੱਠੇ ਵੱਜ ਉੱਠੇ ਅਤੇ ਤੇਜ ਅਵਾਜ ਨਾਲ ਸਭ ਤਰਫ ਰੌਲਾ ਮੱਚ ਗਿਆ। ਇਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਪਾਂਚਜੰਨਯ, ਅਰਜੁਨ ਨੇ ਦੇਵਦੱਤ ਅਤੇ ਭੀਮ ਨੇ ਪੌਂਡ੍ਰ ਨਾਮ ਦੇ ਦੈਵੀ ਸ਼ੰਖ ਵਜਾਏ। ਯੁਧਿਸ਼ਠਿਰ ਨੇ ਅਨੰਤਵਿਜੈ, ਨਕੁਲ ਨੇ ਸੁਘੋਸ਼ ਅਤੇ ਸਹਦੇਵ ਨੇ ਮਣੀਪੁਸ਼ਪਕ ਨਾਮ ਦੇ ਸ਼ੰਖ ਵਜਾਏ। ਇਸ ਤੋਂ ਬਾਅਦ ਕਾਸ਼ੀਰਾਜ, ਸ਼ਿਖੰਡੀ, ਧ੍ਰਿਸ਼ਟਦੁਮਨ, ਵਿਰਾਟਰਾਜ, ਸਾਤਯਕੀ, ਦ੍ਰੁਪਦ, ਅਭਿਮਨਿਯੁ ਅਤੇ ਦ੍ਰੋਪਦੀ ਦੇ ਪੁੱਤਰਾਂ ਨੇ ਆਪਣੇ-ਆਪਣੇ ਸ਼ੰਖ ਵਜਾਏ। ਸਾਰੇ ਸ਼ੰਖਾਂ ਦੀ ਜੋਰਦਾਰ ਅਵਾਜ ਨੇ ਜਮੀਨ-ਆਸਮਾਨ ਗੁੰਜਾ ਦਿਤਾ।
ਇਸ ਦੋਰਾਨ ਅਰਜੁਨ ਦੇ ਮਨ ਵਿੱਚ ਖਲਬਲੀ ਮਚ ਰਹੀ ਸੀ ਅਤੇ ਉਸਨੇ ਆਪਣੇ ਸਾਰਥੀ ਭਗਵਾਨ ਸ਼੍ਰੀ ਕ੍ਰਿਸ਼ਣ ਨੂੰ ਰਥ ਨੂੰ ਦੋਵਾਂ ਸੇਨਾਵਾਂ ਦੇ ਵਿੱਚ ਖੜਾ ਕਰਣ ਲਈ ਕਿਹਾ। ਉਹ ਆਪਣੇ ਵਿਰੋਧੀ ਪੱਖ ਵਿੱਚ ਯੁੱਧ ਕਰਨ ਵਾਲਿਆਂ ਨੂੰ ਦੇਖਣਾ ਚਾਹੁੰਦਾ ਸੀ। ਅਰਜੁਨ ਦੇ ਕਹਿਣ ਤੇ ਸ਼੍ਰੀ ਕ੍ਰਿਸ਼ਨ ਨੇ ਰਥ ਨੂੰ ਦੋਵਾਂ ਧਿਰਾਂ ਦੇ ਵਿੱਚਕਾਰ ਖੜਾ ਕਰ ਦਿੱਤਾ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਕਿਹਾ ਹੋਇਆ ਹਰੇਕ ਸ਼ਬਦ ਬਹੁਮੁੱਲਾ ਹੈ। ਉਨ੍ਹਾਂ ਨੇ ਕਿਹਾ, ਕੌਰਵਾਂ ਦੀ ਨੀਤੀ ਦੇ ਪੱਖ ਵਿੱਚ ਖੜੇ ਹੋਇਆਂ ਨੂੰ ਦੇਖ।
ਇਸ ਤੋਂ ਕਈ ਗੱਲਾਂ ਸਪੱਸ਼ਟ ਹੁੰਦੀਆਂ ਹਨ। ਉਨ੍ਹਾਂ ਦੀ ਨਜਰ ਵਿੱਚ ਪ੍ਰਤੀ-ਪੱਖ ਦੇ ਲੋਕਾਂ ਦੀ ਪਹਿਚਾਨ ਇਹ ਹੈ ਕਿ ਉਹ ਦੁਰਯੋਧਨ ਦੀ ਨੀਤੀਆਂ ਦੇ ਪੱਖ ਵਿੱਚ ਖੜੇ ਹਨ। ਪ੍ਰੰਤੂ ਅਰਜੁਨ ਉਨ੍ਹਾਂ ਨੂੰ ਚਾਚੇ, ਤਾਏ, ਦਾਦੇ, ਗੁਰੂ, ਮਾਮੇ, ਭਾਈ, ਪੁੱਤਰ, ਪੋਤਰੇ, ਮਿਤੱਰ, ਸੋਹਰੇ ਅਤੇ ਸੁਹਿਰਦਾਂ ਦੇ ਰੂਪ ਵਿੱਚ ਦੇਖ ਕੇ ਕਰੁਣਾ ਅਤੇ ਦੁੱਖ ਵਿੱਚ ਡੁੱਬ ਕੇ ਬੋਲਦਾ ਹੈ। ਉਸਦਾ ਨਜਰੀਆ ਇੱਕ ਸਧਾਰਨ ਮਨੁੱਖ ਦੀ ਤਰ੍ਹਾਂ ਹੈ। ਉਸਦੇ ਅੰਗ ਸ਼ਿਥਿਲ ਹੋ ਰਹੇ ਹਨ, ਮੂੰਹ ਸੁੱਕ ਰਿਹਾ ਹੈ, ਸ਼ਰੀਰ ਕੰਬ ਰਿਹਾ ਹੈ ਤੇ ਰੋਮਾਂਚ ਪੈਦਾ ਹੋ ਰਿਹਾ ਹੈ।
ਉਸ ਨੂੰ ਲਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ, ਉਸਦਾ ਤੀਰ ਕਮਾਨ ਉਸਦੇ ਹੱਥਾਂ ਤੋਂ ਛੁੱਟ ਰਿਹਾ ਹੈ ਅਤੇ ਉਹ ਸਥਿਰ ਨਹੀਂ ਰਹਿ ਪਾ ਰਿਹਾ। ਯੁੱਧ ਤੋਂ ਬਾਅਦ ਦੀ ਸੰਭਾਵਿਤ ਜਿੱਤ, ਰਾਜ ਦੀ ਸੱਤਾ ਤੇ ਸੁੱਖਾਂ ਦੇ ਭੋਗ ਵੀ ਉਸ ਨੂੰ ਦੁਸ਼ਟ ਬੁੱਧੀ ਵਾਲੇ ਕੌਰਵਾਂ ਨੂੰ ਮਾਰਨ ਲਈ ਉਤਸ਼ਾਹਿਤ ਨਹੀਂ ਕਰ ਪਾ ਰਹੇ। ਅਰਜੁਨ ਕਹਿੰਦਾ ਹੈ ਕਿ ਅਗਰ ਤਿੰਨਾ ਲੋਕਾਂ (ਧਰਤੀ, ਸਵਰਗ, ਪਤਾਲ) ਦਾ ਰਾਜ ਵੀ ਇਸ ਯੁੱਧ ਦਾ ਇਨਾਮ ਹੋਵੇ ਤਾਂ ਵੀ ਮੈਂ ਇਨਾਂ ਨੂੰ ਮਾਰਨਾ ਨਹੀਂ ਚਾਹੁੰਦਾ। ਆਪਣੇ ਹੀ ਸਬੰਧੀ ਕੌਰਵਾਂ ਨੂੰ ਮਾਰਨਾ ਉਸ ਨੂੰ ਕਿਸੇ ਤਰ੍ਹਾਂ ਨਾਲ ਠੀਕ ਨਹੀਂ ਲਗਦਾ।
ਉਹ ਕਹਿੰਦਾ ਹੈ ਕਿ ਜੇਕਰ ਕੌਰਵ ਨਹੀਂ ਵੀ ਜਾਣਦੇ ਪ੍ਰੰਤੂ ਅਸੀਂ ਤਾਂ ਕੁਲ ਦੇ ਨਾਸ਼ ਨਾਲ ਹੋਣ ਵਾਲੇ ਪਾਪ ਨੂੰ ਜਾਣਦੇ ਹਾਂ, ਤਾਂ ਅਸੀਂ ਕਿਸੇ ਤਰ੍ਹਾਂ ਵੀ ਇਸ ਪਾਪ ਨੂੰ ਨਾ ਹੋਣ ਦੇਣ ਦਾ ਵਿਚਾਰ ਕਿਉਂ ਨਹੀਂ ਕਰਦੇ। ਕਿਉਂਕਿ ਅਰਜੁਨ ਦੇ ਅਨੁਸਾਰ, ਵੰਸ਼ ਨਾਸ਼ ਨਾਲ ਪੁਰਾਣੇ ਸਮੇਂ ਤੋਂ ਚੱਲ ਰਹੇ ਕੁਲਧਰਮ ਨਸ਼ਟ ਹੁੰਦੇ ਹਨ, ਜਿਸ ਨਾਲ ਸਭ ਪਾਸੇ ਅਧਰਮ ਫੈਲਦਾ ਹੈ।
ਅਧਰਮ ਦੇ ਜਿਆਦਾ ਵੱਧਣ ਨਾਲ ਕੁਲ ਦੀਆਂ ਔਰਤਾਂ ਬੇਵਫਾ ਅਤੇ ਦੁਸ਼ਟ ਚਰਿਤੱਰ ਦੀਆਂ ਹੋ ਜਾਂਦੀਆਂ ਹਨ, ਜਿਸ ਨਾਲ ਮਿਲੀ-ਜੁਲੀ ਸੰਤਾਨ ਪੈਦਾ ਹੁੰਦੀ ਹੈ। ਮਿਲੀ-ਜੁਲੀ ਔਲਾਦ ਸਾਰੇ ਦੇ ਸਾਰੇ ਕੁਨਬੇ ਨੂੰ ਨਰਕ ਵਿੱਚ ਲੈ ਜਾਂਦੀ ਹੈ, ਪਿੰਡਦਾਨ ਅਤੇ ਜਲ ਚੜਾਉਣ ਦੀ ਕ੍ਰਿਆ ਅਲੋਪ ਹੋਣ ਨਾਲ, ਪਿਤਰ ਨੀਚੇ ਦੀਆਂ ਯੋਨੀਆਂ ਵਿੱਚ ਗਿਰ ਜਾਂਦੇ ਹਨ। ਮਿਲੀ-ਜੁਲੀ ਔਲਾਦ, ਕੁਲ ਘਾਤੀਆਂ ਦੇ ਦੋਸ਼ਾਂ ਨਾਲ ਸਨਾਤਨ ਜਾਤੀਧਰਮ ਅਤੇ ਕੁਲਧਰਮ ਨਸ਼ਟ ਹੋ ਜਾਂਦੇ ਹਨ। ਅਰਜੁਨ ਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਰਾਜ ਅਤੇ ਸੁੱਖਾਂ ਦੇ ਲਾਲਚ ਵਿੱਚ ਆਪਣੇ ਹੀ ਬੰਦਿਆਂ ਨੂੰ ਮਾਰਨ ਦੇ ਮਹਾ ਪਾਪ ਕਰਨ ਲਈ ਤਿਆਰ ਹੋ ਗਏ ਹਾਂ। ਉਹ ਹਥਿਆਰ ਯੁਕਤ ਕੌਰਵਾਂ ਤੋਂ ਯੁੱਧ ਵਿੱਚ ਨਿਹੱਥੇ ਮਰਨਾ, ਅਜਿਹੇ ਪਾਪ ਕਰਨ ਤੋਂ ਚੰਗਾ ਮੰਣਦਾ ਹੈ। ਇਹ ਸਭ ਕਹਿ ਕੇ ਅਰਜੁਨ ਦੁਖੀ ਹਿਰਦੇ ਨਾਲ ਤੀਰ-ਕਮਾਨ ਛੱਡ ਕੇ ਰਥ ਉੱਪਰ ਬੈਠ ਗਿਆ।
English Commentary of Chapter 1 without Verses
War of Mahabharta is unparalleled on its scale and importance in the history of India. It also became the backdrop of the conversation between Lord Krishna and Arjuna. One's intelligence, reasoning, judgement and understanding are tested only when life brings up a situation where he has to choose the right path, out of the available options, considering time, place and circumstances. No human faces this kind of extreme confusion and dilemma, as faced by Arjuna in this drama of war. Lord Krishna himself guides Arjuna to come out of this dilemma and in this process, he bestows upon the whole human race the art of living and objective of life.
Sanjay (who has the power to see the things remotely) becomes a medium to describe the whole sequence of events to blind Dhritrashtra. The whole Bhagvad-Gita has come to us as a conversation between Sanjay and Dhritrashtra. On being questioned by Dhritarashtra, Sanjaya said that before the start of the war, Duryodhana went to Guru Drona, to inform him about the heroic warriors in the army of Pandavas. He specifically names Dhrishtadyumna, Bheema, Arjuna, Yuyudhaan, Virata, Drupada, Dhrishtaketu, Chekitana, Kashiraja, Kuntibhoja-Purujit, Shaibya, Yudhamanyu, Uttamauja, Abhimanyu and Draupadi's five sons. After this he informs about the key warriors on his side. He specifically names Dronacharya, grandfather Bhishma, Karna, Kripacharya, Ashwatthama, Vikarna and Bhurishrava. He knows that grandfather Bhishma is a valuable resource on his side to win over the pandavas, so he wants all his key men to stand at all strategic points in all directions for the protection of Bhishma.
After this, majestic grandfather Bhishma blew his conch, roaring like a lion.Then conch shells, drums, bugles, trumpets, bells and other different musical instruments rang. It was a loud tumultuous sound altogether.Lord Krishna blew conch shell named Panchjanya, Arjuna blew Devdutta and Bheema blew the conch shell named Paundra, Yudhishtira blew Anantvijaya, Nakul blew Sughosha and Sahdeva blew the conchshell named Manipushpak. Kashiraj, Shikhandi, Dhrishtadhyumana, Virata-raj, Satayki, Drupada, Sons of Draupadi and Abhimanyu also blew their conch shells.Combined volume of conch shells created vibrations in the sky and on the earth, it shattered the hearts of the sons of Dhritarashtra.
During all this, the mind of Arjuna was in turmoil and he requested Lord Krishna to draw the chariot in between the two armies. He wanted to see the the people on the other side who are desirous to fight. As per the request of Arjuna, Lord Krishna drew the chariot between both the armies. Every word said by Lord Krishna in this conversation is very important. Lord Krishna said that O Arjuna, See all these people assembled to support Kaurava's policy. It gives a clear indication that he identifies the people on the other side as those who are agreeing with the policy of Duryodhna which is a policy of evil. But Arjuna saw the same people as his fathers, grandfathers, teachers, maternal uncles, brothers, sons, grandsons, friends, fathers-in-law and well-wishers and became overwhelmed with compassion and grief.
Arjuna said that seeing his friends and relatives present before him in such a fighting spirit, his mind is confused, limbs are quivering, mouth is drying up, skin is burning, body is trembling and hair are standing on ends, bow Gandiva is slipping from his hand, and he is not able to stand on his own. Arjuna is not behaving to his stature. Arjuna said- O Lord Krishna, I do not desire victory, kingdom and happiness which comes on the pretext of killing these kinsmen. I don't want to kill them even if though they might kill me.I will not kill them, even if someone offers me kingdom of three worlds, let alone a piece of earth.
Arjuna further said that even if these people, overtaken by corrupt and greedy mind do not see any fault in killing their own friends and destroying their clan. But, as we can see the repercussions of destroying a clan, so we should think about preventing this sinful happening. By destruction of a clan, all family traditions are also vanquished. It facilitates the spreading of incest and irreligion. When such immorality increase, the women of the family become polluted and wicked which results in mixed progeny. Mixed progeny causes hellish life both for the family and clan-killers. The ancestors of such families fall down, because the traditions for offering them food and water are vanished.
Misdeeds of mixed progeny and clan-killers destroy all the traditions of that clan, family and lineage. O Krishna, I have heard that those who are bereft of family traditions, always dwell in hell. I am amazed that we are prepared to commit great sin of killing our own kinsmen, driven by the desire to enjoy royal kingdom.Better for me if the armed Kauravas, were to kill me unarmed and unresisting on the battlefield. Sanjay Said, Arjuna, having thus spoken, cast aside his bow and arrows and sat down on the chariot, his mind overwhelmed with grief.
ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादेऽर्जुनविषादयोगो नाम प्रथमोऽध्यायः। ॥1.1-1.47॥
Completed on 10 Nov 2014 (47 days)