अध्याय एक/Chapter One/ਪਾਠ ਇੱਕ
बिना श्लोक केवल हिंदी अर्थ
।1.1। धृतराष्ट्र ने कहा - हे सञ्जय, धर्मस्थान कुरूक्षेत्र में युध्द की ईच्छा से एकत्र हुए, मेरे पुत्रों तथा पाण्डवों ने क्या किया।
।1.2। सञ्जय ने कहा - हे राजन, पाण्डव सेना की व्यूहरचना देखकर, दुर्योधन उस समय आचार्य द्रोण के पास जाकर बोला।
।1.3। हे आचार्य, देखिए, आपके बुद्धिमान शिष्य द्रुपद के पुत्र (धृष्टद्युम्न) ने पाण्डुपुत्रों की विशाल सेना की व्यूहरचना की है।
।1.4। यहां भीम के समान वीर तथा अर्जुन के समान महान धनुर्धर योद्धा हैं तथा युयुधान, विराट और द्रुपद जैसे महारथी हैं।
।1.5। धृष्टकेतु, चेकितान, काशिराज जैसे पराक्रमी एवं कुन्तिभोज-पुरुजित तथा शैब्य जैसे श्रेष्ठ वीर हैं।
।1.6। साहसी युधामन्यु, पराक्रमी उत्तमौजा, सुभद्रापुत्र अभिमन्यु तथा द्रौपदी के पाँचों पुत्र, ये सभी महारथी हैं।
।1.7। हे ब्राह्मणश्रेष्ठ, आपके ध्यान के लिए हमारे जो भी विशेष तथा नेतृत्व करने वाले सेना नायक हैं, उनकी जानकारी देता हूं।
।1.8। द्रोणाचार्य, पितामह भीष्म, कर्ण, संग्रामविजयी कृपाचार्य, अश्वत्थामा, विकर्ण और सोमदत्त का पुत्र भूरिश्रवा।
।1.9। और भी बहुत वीर मेरे लिए जीवन त्याग सकते हैं जो कि अनेक प्रकार के शस्त्र चलाने में तथा युद्ध करने में निपुण हैं।
।1.10। भीष्म पितामह द्वारा रक्षित होकर भी हमारी शक्ति पर्याप्त नहीं है परन्तु उन की शक्ति भीम द्वारा रक्षित होकर भी पूरी है। (दुर्योधन को ऐसा लगता है क्योंकि भीष्म पितामह मन से पांङवों की विजय चाहते थे परन्तु भीम कौरवों से बदला लेना चाहता था)।
।1.11। निश्चय ही, आप सभी अपने मोर्चों पर डटे, सब ओर से भीष्म की सुरक्षा करें।(वो हमारे पक्ष में अमूल्य हैं)
।1.12। कौरवों में बड़े, प्रतापी भीष्म पितामह ने दुर्योधन की आंखो में खुशी उत्पन्न करते हुए गरजकर सिंह की आवाज में शंखं बजाया।
।1.13। इसके बाद शंख, नगाड़े, ढोल, मृदंग और नरसिंघे (अलग अलग वाद्य यंत्र) एक साथ ही बज उठे। वह उच्च स्वर का कोलाहल था।
।1.14। इसके पश्चात सफेद घोङों से जुते हुए विशाल रथ पर बैठे हुए श्रीकृष्ण तथा अर्जुन ने (अपने पक्ष का उत्साह वर्धन करने के लिए) अपने अलौकिक शंख बजाए।
।1.15। श्रीकृष्ण ने पाञ्चजन्य, अर्जुन ने देवदत्त तथा मानवीय शक्ति से परे के कार्य करने वाले भीम ने पौण्ड्रं नामक दिव्य शंख बजाए।
।1.16। कुन्ती पुत्र राजा युधिष्ठिर ने अनन्तविजय तथा नकुल सहदेव ने सुघोष तथा मणिपुष्पक नामक शंख बजाए।
।1.17। महान धनुर्धर काशिराज, महारथी शिखण्डी, अजेय धृष्टद्युम्न, विराटराज तथा सात्यकि ने अपने अपने शंख बजाए।
।1.18। हे राजन - द्रुपद, द्रौपदी के पुत्रों तथा शक्तिशाली भुजाओं वाले अभिमन्यु ने अपने शंख बजाए।
।1.19। सभी शंखों के घोर नाद ने आकाश और पृथ्वी को गुंजा दिया और कौरवों के हृदय विदीर्ण कर दिए।
।1.20। हे राजन, कौरवों को युद्ध की तैयारी में डटे देखकर वानर (हनुमान जी का चिन्ह) ध्वजा युक्त तथा सभी शस्त्रों से सम्पन्न रथ पर बैठे धनुर्धारी अर्जुन ने श्रीकृष्ण से यह वचन कहे।
।1.21। अर्जुन ने कहा - हे अच्युत, दोनों सेनाओं के बीच में रथ खड़ा कीजिए।
।1.22। पहले देख लूँ कि इस रण में युद्ध की अभिलाषा में खड़े, किन-किन के साथ मुझे युद्ध करना है।
।1.23। मैं प्रतिपक्ष में युद्ध करने वालों को देखना चाहता हूं जो दुष्ट बुद्धि कौरवों का प्रिय करने के लिए आए हैं।
।1.24। संजय ने कहा, हे धृतराष्ट्र, अर्जुन के इस तरह कहने पर श्रीकृष्ण ने श्रेष्ठ रथ को दोनों सेनाओं के बीच में स्थापित किया।
।1.25। भीष्म, द्रोण और सब जगह के राजाओं के मध्य श्री कृष्ण बोले, हे अर्जुन, कौरव नीति के पक्ष में एकत्रित हुओं को देखो।
।1.26। उनको देखने के बाद अर्जुन ने दोनों सेनाओं में स्थित पिता तथा दादा समान लोगों, गुरुओं, मामाओं, भाइयों, पुत्रों, पौत्रों, मित्रों, ससुरों तथा सुहृदों को देखा।
।1.27। उन सम्पूर्ण बंधुओं को उपस्थित देखकर अर्जुन करूणा से भऱ कर तथा शोक सतंप्त होकर बोला।
।1.28,1.29। अर्जुन ने कहा- हे श्री कृष्ण, युद्ध की इच्छा से उपस्थित अपने लोगों को देखकर मेरे अंग शिथिल हो रहे हैं, मुख सूख रहा है, शरीर में कम्पन एवं रोमांच हो रहा है।
।1.30। गांडीव हाथ से छुट रहा है और त्वचा जल रही है, मैं स्थिर नही रह पा रहा हूं और मेरा मन भ्रमित है।
।1.31। हे केशव, सब लक्षण उलटे दिख रहे हैं और युद्ध में अपने लोगों को मार कर भी मैं शुभ नहीं देखता।
।1.32। हे श्री कृष्ण, मुझे विजय की, राज्य की और सुखों की इच्छा नहीं है। हे गोविन्द ऐसे राज्य, भोगों और जीवन का क्या करें (जो अपने सम्बन्धियों को मार कर मिले)।
।1.33। जिनके भोगों और सुखों के लिए राज्य चाहते हैं, वे सब धन और प्राण की आशा त्याग कर युद्ध में खड़े हैं।
।1.34। ये सब गुरुजन, पिता समान (चाचा-ताया), दादे, पुत्र समान, मामे, ससुर, पौत्र, साले और संबंधी हैं।
।1.35। हे श्री कृष्ण, मैं इनको नहीं मारना चाहता, चाहे वे मुझे मार दें। चाहे तीनों लोकों (पृथ्वी, स्वर्ग,पाताल) का राज्य मिले (तो भी नही मारना चाहता) फिर सिर्फ पृथ्वी के एक भाग के लिए क्यों मारूंगा।
।1.36। हे श्री कृष्ण, कौरवों को मारकर हमें क्या प्रसन्नता होगी, दुष्टों को मारकर हमें पाप ही लगेगा।
।1.37। हे श्री कृष्ण, अपने ही बन्धु कौरवों को मारना किसी तरह से ठीक नहीं लगता। अपने ही लोगों को मारकर हम कैसे सुखी होंगे।
।1.38। यद्यपि वे लोभ से भ्रष्ट चित्त हुए, कुल के नाश में और मित्रों को मारने में पाप नहीं देखते।
।1.39। हे श्री कृष्ण हम जो कुल के नाश से होने वाले दोष को जानते हैं, हम किसी प्रकार इस पाप के निवारण (न होने देने का) का विचार क्यों न करें।
।1.40। वंश नाश से प्राचीन समय से चल रहे कुलधर्म नष्ट होते हैं, जिस से सब तरफ अधर्म (अनाचार) फैलता है।
।1.41। हे श्री कृष्ण, अधर्म के अधिक बढ़ने से कुल की स्त्रियाँ व्यभिचारिणी और दुष्ट हो जाती हैं जिस से मिश्रित वर्ण की संतानें उत्पन्न होती है।
।1.42। मिश्रित वर्ण वंश घातियों को और कुल को नरक ले जाता है, पिण्ड तथा जलतर्पण की क्रिया लुप्त होने से पितर अधोगति (नीचे की योनियों) में गिरते हैं।
।1.43। मिश्रित वर्णी वंश घातियों के दोषों से सनातन जातिधर्म तथा कुलधर्म नष्ट हो जाते हैं।
।1.44। हे श्री कृष्ण, जिन मनुष्यों का कुलधर्म नष्ट हो गया वो सदा नरक में वास करते हैं, ऐसा हम सुनते आए हैं।
।1.45। आश्चर्य, हम राज्य और सुख के लोभ में स्वजनों को मारने के महान पाप करने को तैयार हो गए हैं।
।1.46। यदि मुझ शस्त्ररहित एवं सामना न करने वाले को, शस्त्रधारी कौरव रण में मार डालें, वह भी इस पाप से कल्याणकारी होगा।
।1.47। सञ्जय बोला, इस प्रकार कहकर, अर्जुन शोक से उद्विग्न मन से धनुषबाण त्यागकर रथ पर बैठ गया।
ਸ਼ਲੋਕਾਂ ਦੇ ਬਿਨਾ ਸਿਰਫ ਪੰਜਾਬੀ ਅਰਥ
।1.1। ਧ੍ਰਿਤਰਾਸ਼ਟ੍ਰ ਨੇ ਕਿਹਾ - ਹੇ ਸੰਜੇ, ਧਰਮ ਖੇਤਰ ਕੁਰੂਖੇਤਰ ਵਿਖੇ ਯੁੱਧ ਦੀ ਇੱਛਾ ਨਾਲ ਇਕੱਠੇ ਹੋਏ, ਮੇਰੇ ਪੁੱਤਰਾਂ ਅਤੇ ਪਾੰਡਵਾਂ ਨੇ ਕੀ ਕੀਤਾ।
।1.2। ਸੰਜੇ ਨੇ ਕਿਹਾ - ਹੇ ਰਾਜਨ, ਪਾੰਡਵ ਸੈਨਾ ਦੀ ਵਿਯੂ-ਰਚਨਾ ਦੇਖਕੇ, ਦੁਰਯੋਧਨ ਉਸ ਸਮੇਂ ਦ੍ਰੋਣਾਚਾਰਿਆ ਦੇ ਕੋਲ ਜਾ ਕੇ ਕਹਿਣ ਲੱਗਾ।
।1.3। ਹੇ ਆਚਾਰਿਆ - ਦੇਖੋ, ਤੁਹਾਡੇ ਬੁੱਧੀਮਾਨ ਚੇਲੇ ਦ੍ਰੁਪਦ ਦੇ ਪੁੱਤਰ (ਧ੍ਰਿਸ਼ਟਦੁਮਨ) ਨੇ ਪਾਂਡੂ ਦੇ ਪੁੱਤਰਾਂ ਦੀ ਵੱਡੀ ਸੈਨਾ ਦੀ ਵਿਯੂ-ਰਚਨਾ ਕੀਤੀ ਹੈ।
।1.4। ਇਥੇ ਭੀਮ ਵਰਗੇ ਵੀਰ ਅਤੇ ਅਰਜੁਨ ਵਰਗੇ ਮਹਾਨ ਧਨੁਰਧਾਰੀ ਯੋਧੇ ਹਨ ਅਤੇ ਯੁਯੁਧਾਨ, ਵਿਰਾਟ ਅਤੇ ਦ੍ਰੁਪਦ ਵਰਗੇ ਮਹਾਰਥੀ ਹਨ।
।1.5। ਧ੍ਰਿਸ਼ਟਕੇਤੁ, ਚੇਕਿਤਾਨ ਅਤੇ ਕਾਸ਼ੀਰਾਜ ਜਿਹੇ ਸ਼ਕਤੀਸ਼ਾਲੀ ਤੇ ਕੁੰਤੀਭੋਜ-ਪੁਰੁਜਿਤ ਅਤੇ ਸ਼ੈਬ ਜਿਹੇ ਮਹਾਨ ਵੀਰ ਹਨ।
।1.6। ਸਾਹਸੀ ਯੁਧਾਮਨਯੂ ਅਤੇ ਸ਼ਕਤੀਸ਼ਾਲੀ ਉੱਤਮੋਜਾ, ਸੁਭੱਦ੍ਰਾਪੁੱਤਰ ਅਭਿਮੰਨਯੂ ਅਤੇ ਦ੍ਰੋਪਦੀ ਦੇ ਪੰਜੋ ਪੁੱਤਰ, ਇਹ ਸਾਰੇ ਮਹਾਰਥੀ ਹਨ।
।1.7। ਹੇ ਮਹਾਨ ਬ੍ਰਾਹਮਣ, ਤੁਹਾਡੇ ਧਿਆਨ ਲਈ ਸਾਡੇ ਧਿਰ ਵਿੱਚ ਜਿਹੜੇ ਵੀ ਵਿਸ਼ੇਸ਼ ਅਤੇ ਅਗਵਾਈ ਕਰਨ ਵਾਲੇ ਸੈਨਾਪਤੀ ਹਨ, ਉਨ੍ਹਾਂ ਦੀ ਜਾਣਕਾਰੀ ਦੇਂਦਾ ਹਾਂ।
।1.8। ਦ੍ਰੋਣਾਚਾਰਿਆ, ਪਿਤਾਮਾਹ ਭੀਸ਼ਮ, ਕਰਨ, ਸੰਗ੍ਰਾਮ ਵਿਜੇਤਾ ਕ੍ਰਿਪਾਚਾਰਿਆ, ਅਸ਼ਵੱਤਥਾਮਾ, ਵਿਕਰਣ ਅਤੇ ਸੋਮਦੱਤ ਦਾ ਪੁੱਤਰ ਭੂਰੀਸ਼੍ਰਵਾ।
।1.9। ਹੋਰ ਵੀ ਬਹੁਤ ਵੀਰ ਮੇਰੇ ਲਈ ਜੀਵਨ ਤਿਆਗ ਸਕਦੇ ਹਨ ਜੋ ਕਿ ਕਈ ਕਿਸਮ ਦੇ ਹਥਿਆਰ ਚਲਾਉਣ ਵਿੱਚ ਅਤੇ ਯੁੱਧ ਕਰਨ ਵਿੱਚ ਮਾਹਰ ਹਨ।
।1.10। ਭੀਸ਼ਮ ਪਿਤਾਮਾਹ ਪਾਸੋਂ ਸੁਰੱਖਿਅਤ ਹੋ ਕੇ ਵੀ ਸਾਡੀ ਤਾਕਤ ਕਾਫੀ ਨਹੀਂ ਹੈ ਪ੍ਰੰਤੂ ਉਨ੍ਹਾਂ ਦੀ ਤਾਕਤ ਭੀਮ ਪਾਸੋਂ ਸੁਰੱਖਿਅਤ ਹੋ ਕੇ ਵੀ ਪੂਰੀ ਹੈ। (ਦੁਰਯੋਧਨ ਨੂੰ ਅਜਿਹਾ ਲਗਦਾ ਹੈ ਕਿਉਂਕਿ ਭੀਸ਼ਮ ਪਿਤਾਮਾਹ ਦਿਲੋਂ ਪਾਂਡਵਾਂ ਦੀ ਜਿੱਤ ਚਾਹੁੰਦੇ ਸਨ ਪ੍ਰੰਤੂ ਭੀਮ ਕੌਰਵਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ)।
।1.11। ਤੁਸੀਂ ਸਾਰੇ ਆਪਣੇ ਮੋਰਚੇ ਨੂੰ ਸਾਂਭਦੇ ਹੋਏ ਸਾਰਿਆਂ ਪਾਸੋਂ ਭੀਸ਼ਮ ਦੀ ਸੁਰੱਖਿਆ ਕਰੋ।(ਉਹ ਸਾਡੇ ਹੱਕ ਵਿੱਚ ਬਹੁਮੁੱਲੇ ਹਨ)।
।1.12। ਕੌਰਵਾਂ ਦੀ ਸੈਨਾ ਵਿੱਚ ਸਭ ਤੋਂ ਵੱਡੇ ਤੇ ਪ੍ਰਤਾਪੀ ਭੀਸ਼ਮ ਪਿਤਾਮਾਹ ਨੇ ਸਿੰਘ ਦੀ ਦਹਾੜ ਦੀ ਤਰਾਂ ਸ਼ੰਖ ਵਜਾਇਆ ਜਿਸ ਨੂੰ ਸੁਣ ਕੇ ਦੁਰਯੋਧਨ ਦੀਆਂ ਅੱਖਾਂ ਵਿੱਚ ਖੁਸ਼ੀ ਦਿਖਾਈ ਦਿੱਤੀ।
।1.13। ਇਸ ਤੋਂ ਬਾਅਦ ਸ਼ੰਖ, ਨਗਾੜੇ, ਢੋਲ, ਮ੍ਰਿਦੰਗ ਅਤੇ ਨਰਸਿੰਘੇ (ਸੰਗੀਤ ਦੇ ਵੱਖ-ਵੱਖ ਵਾਜੇ) ਇਕੱਠੇ ਹੀ ਵਜੱਣ ਲਗੇ। ਬੜੇ ਜੋਰ ਦਾ ਸ਼ੋਰਗੁਲ ਪੈਦਾ ਹੋ ਗਿਆ।
।1.14। ਇਸ ਤੋਂ ਬਾਅਦ ਚਿੱਟੇ ਘੋੜਿਆਂ ਵਾਲੇ ਵੱਡੇ ਰੱਥ ਉੱਪਰ ਬੈਠੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਨੇ (ਆਪਣੇ ਧਿਰ ਦਾ ਜੋਸ਼ ਵਧਾਉਣ ਲਈ) ਆਪਣੇ ਅਲੌਕਿਕ ਸ਼ੰਖ ਵਜਾਏ।
।1.15। ਸ਼੍ਰੀ ਕ੍ਰਿਸ਼ਨ ਨੇ ਪਾਂਚਜੰਨਯ, ਅਰਜੁਨ ਨੇ ਦੇਵਦੱਤ ਅਤੇ ਮਨੁੱਖੀ ਤਾਕਤ ਤੋਂ ਪਰੇ ਦੇ ਕੰਮ ਕਰਨ ਵਾਲੇ, ਭੀਮ ਨੇ ਪੌਂਡਰ ਨਾਮ ਦੇ ਦੈਵੀ ਸ਼ੰਖ ਵਜਾਏ।
।1.16। ਕੁੰਤੀ ਦੇ ਪੁੱਤਰ ਰਾਜਾ ਯੁਧਿਸ਼ਠਿਰ ਨੇ ਅਨੰਤਵਿਜੈ ਅਤੇ ਨਕੁਲ ਸਹਦੇਵ ਨੇ ਸੁਘੋਸ਼ ਅਤੇ ਮਣੀਪੁਸ਼ਪਕ ਨਾਮ ਦੇ ਸ਼ੰਖ ਵਜਾਏ।
।1.17। ਮਹਾਨ ਤੀਰਅੰਦਾਜ ਕਾਸ਼ੀਰਾਜ, ਬੇਮਿਸਾਲ ਸ਼ਿਖੰਡੀ, ਅਜਿੱਤ ਧ੍ਰਿਸ਼ਟਦੁਮਨ, ਵਿਰਾਟਰਾਜ ਅਤੇ ਸਾਤਯਕਿ ਨੇ ਆਪਣੇ- ਆਪਣੇ ਸ਼ੰਖ ਵਜਾਏ।
।1.18। ਹੇ ਰਾਜਨ – ਦ੍ਰੁਪਦ ਨੇ, ਦ੍ਰੋਪਦੀ ਦੇ ਪੁੱਤਰਾਂ ਅਤੇ ਤਾਕਤਵਰ ਭੁਜਾਵਾਂ ਵਾਲੇ ਅਭਿਮੰਨਯੁ ਨੇ ਆਪਣੇ ਵੱਖ-ਵੱਖ ਸ਼ੰਖ ਵਜਾਏ।
।1.19। ਸਾਰੇ ਸ਼ੰਖਾਂ ਦੀ ਜੋਰਦਾਰ ਅਵਾਜ ਨੇ ਜਮੀਨ-ਆਸਮਾਂ ਨੂੰ ਗੁੰਜਾ ਦਿੱਤਾ ਅਤੇ ਕੌਰਵਾਂ ਦੇ ਦਿਲਾਂ ਨੂੰ ਚੀਰ ਦਿੱਤਾ।
।1.20। ਹੇ ਰਾਜਨ, ਕੌਰਵਾਂ ਨੂੰ ਯੁੱਧ ਦੀ ਤਿਆਰੀ ਵਿੱਚ ਲੱਗੇ ਦੇਖਕੇ ਵਾਨਰ (ਹਨੂੰਮਾਨ ਜੀ ਦੇ ਨਿਸ਼ਾਨ) ਵਾਲਾ ਝੰਡਾ ਲਗੇ ਹੋਏ ਅਤੇ ਸਾਰੇ ਹਥਿਯਾਰਾਂ ਨਾਲ ਸਜੇ ਰੱਥ ਉੱਪਰ ਬੈਠੇ ਅਰਜੁਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਇਹ ਵਚਨ ਕਹੇ।
।1.21। ਅਰਜੁਨ ਨੇ ਕਿਹਾ - ਹੇ ਸ਼੍ਰੀ ਕ੍ਰਿਸ਼ਨ, ਰੱਥ ਨੂੰ ਦੋਵਾਂ ਸੇਨਾਵਾਂ ਦੇ ਮੱਧ ਵਿੱਚ ਖੜਾ ਕਰ ਦੇਵੋ।
।1.22। ਪਹਿਲਾਂ ਮੈਂ ਨਜ਼ਰ ਦੋੜਾ ਲਵਾਂ ਕਿ ਇਸ ਯੁੱਧ ਵਿੱਚ ਲੜਾਈ ਕਰਨ ਦੀ ਇੱਛਾ ਨਾਲ ਖੜੇ ਕਿੰਨਾ-ਕਿੰਨਾ ਦੇ ਨਾਲ ਮੈਨੂੰ ਲੜ੍ਹਨਾ ਹੈ।
।1.23। ਮੈਂ ਵਿਰੋਧੀ ਪੱਖ ਵਲੋਂ ਲੜ੍ਹਣ ਆਏ ਵੀਰਾਂ ਨੂੰ ਦੇਖਣਾ ਚਾਹੁੰਦਾ ਹਾਂ ਜੋ ਦੁੱਸ਼ਟ ਬੁੱਧੀ ਕੌਰਵਾਂ ਦਾ ਭਲਾ ਕਰਨ ਲਈ ਆਏ ਹਨ।
।1.24। ਸੰਜੇ ਨੇ ਕਿਹਾ, ਧ੍ਰਿਤਰਾਸ਼ਟ੍ਰ, ਅਰਜੁਨ ਦੇ ਇਸ ਤਰਾਂ ਕਹਿਣ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉੱਤਮ ਰੱਥ ਨੂੰ ਦੋਵਾਂ ਸੈਨਾਵਾਂ ਦੇ ਮੱਧ ਵਿੱਚ ਖੜ੍ਹਾ ਦਿੱਤਾ।
।1.25। ਭੀਸ਼ਮ, ਦ੍ਰੋਣ ਅਤੇ ਸਭ ਜਗ੍ਹਾ ਦੇ ਰਾਜਾਵਾਂ ਦੇ ਵਿਚਾਲੇ ਭਗਵਾਨ ਸ਼੍ਰੀ ਕ੍ਰਿਸ਼ਨ ਬੋਲੇ, ਹੇ ਅਰਜੁਨ, ਕੌਰਵ ਨੀਤੀ ਦੇ ਪੱਖ ਵਿੱਚ ਖੜੇ ਹੋਇਆਂ ਨੂੰ ਦੇਖ।
।1.26। ਉਨ੍ਹਾਂ ਨੂੰ ਦੇਖਣ ਮਗਰੋਂ ਅਰਜੁਨ ਨੇ ਦੋਵਾਂ ਸੇਨਾਵਾਂ ਦੇ ਵਿੱਚ ਖੜੇ ਆਪਣੇ ਤਾਏ, ਚਾਚੇ (ਪਿਤਾ ਸਮਾਨ) ਅਤੇ ਦਾਦਿਆਂ ਵਰਗੇ ਲੋਕਾਂ, ਗੁਰੂਆਂ, ਮਾਮੇ, ਭਰਾਵਾਂ, ਪੁੱਤਰਾਂ, ਪੋਤਰੇਆਂ, ਮਿੱਤਰਾਂ, ਸੋਹਰੇ ਅਤੇ ਸੁਹਿਰਦੇਆਂ ਨੂੰ ਦੇਖਿਆ।
।1.27। ਸਾਰੇ ਭਾਈਚਾਰੇ ਨੂੰ ਹਾਜਰ ਦੇਖ ਕੇ ਅਰਜੁਨ ਕਰੁਣਾ ਨਾਲ ਭਰ ਕੇ ਅਤੇ ਦੁੱਖ ਵਿੱਚ ਡੁੱਬ ਕੇ ਬੋਲਿਆ।
।1.28,1.29। ਅਰਜੁਨ ਨੇ ਕਿਹਾ - ਹੇ ਸ਼੍ਰੀ ਕ੍ਰਿਸ਼ਨ, ਯੁੱਧ ਦੀ ਇੱਛਾ ਨਾਲ ਆਏ ਆਪਣੇ ਲੋਕਾਂ ਨੂੰ ਦੇਖ ਕੇ ਮੇਰੇ ਅੰਗ ਸ਼ਿਥਿਲ ਹੋ ਰਹੇ ਹਨ, ਮੂੰਹ ਸੁੱਕ ਰਿਹਾ ਹੈ, ਸ਼ਰੀਰ ਕੰਬ ਰਿਹਾ ਹੈ ਤੇ ਰੋਮਾਂਚ ਪੈਦਾ ਹੋ ਰਿਹਾ ਹੈ।
।1.30। ਤੀਰ-ਕਮਾਨ ਹਥੋਂ ਛੁੱਟ ਰਿਹਾ ਹੈ ਅਤੇ ਚਮੜੀ ਜਲ ਰਹੀ ਹੈ, ਮੈਂ ਟਿਕ ਨਹੀਂ ਪਾ ਰਿਹਾ ਅਤੇ ਮੇਰਾ ਮਨ ਉਲਝਣ ਵਿੱਚ ਹੈ।
।1.31। ਹੇ ਕੇਸ਼ਵ, ਸਾਰੇ ਲੱਛਣ ਉਲਟੇ ਦਿਖ ਰਹੇ ਹਨ ਅਤੇ ਯੁੱਧ ਵਿੱਚ ਆਪਣੇ ਲੋਕਾਂ ਨੂੰ ਮਾਰ ਕੇ ਵੀ ਮੈਨੂੰ ਸ਼ੁਭ ਨਹੀਂ ਦਿਸਦਾ।
।1.32। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਮੈਨੂੰ ਜਿੱਤ ਦੀ, ਰਾਜ ਦੀ ਸੱਤਾ ਤੇ ਸੁੱਖਾਂ ਦੀ ਇੱਛਾ ਨਹੀਂ ਹੈ। ਹੇ ਗੋਬਿੰਦ ਅਜਿਹੇ ਰਾਜ, ਭੋਗਾਂ ਅਤੇ ਜੀਵਨ ਦਾ ਕੀ ਕਰਨਾ (ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਾਰ ਕੇ ਮਿਲੇ)।
।1.33। ਜਿਨ੍ਹਾਂ ਨੂੰ ਭੋਗ ਅਤੇ ਸੁਖ ਦੇਣ ਲਈ, ਕੋਈ ਵੀ ਰਾਜਪਾਟ ਚਾਹੁੰਦਾ ਹੈ, ਉਹ ਸਾਰੇ ਆਪਣੇ ਜੀਵਨ ਤੇ ਧੰਨ-ਦੌਲਤ ਦੀ ਆਸ ਤਿਆਗ ਕੇ ਯੁੱਧ ਵਿੱਚ ਖੜੇ ਹਨ।
।1.34। ਇਹ ਸਭ ਗੁਰੂ, ਪਿਤਾ ਸਮਾਨ (ਚਾਚੇ-ਤਾਏ), ਦਾਦੇ, ਪੁੱਤਰ ਸਮਾਨ, ਮਾਮੇ, ਸੋਹਰੇ, ਪੋਤਰੇ, ਸਾਲੇ ਅਤੇ ਸੰਬੰਧੀ ਹਨ।
।1.35। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਮੈਂ ਇਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦਾ, ਚਾਹੇ ਇਹ ਮੈਨੂੰ ਮਾਰ ਦੇਣ। ਜੇਕਰ ਇਨ੍ਹਾਂ ਨੂੰ ਮਾਰ ਕੇ ਤਿੰਨਾ ਲੋਕਾਂ (ਧਰਤੀ, ਸਵਰਗ, ਪਤਾਲ) ਦਾ ਰਾਜ ਵੀ ਮਿਲੇ (ਤਾਂ ਵੀ ਮੈਂ ਮਾਰਨਾ ਨਹੀਂ ਚਾਹੁੰਦਾ), ਸਿਰਫ ਛੋਟੇ ਜਿਹੇ ਧਰਤੀ ਦੇ ਇਕ ਹਿੱਸੇ ਲਈ ਕਿਉਂ ਮਾਰਾਗਾਂ।
।1.36। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਕੌਰਵਾਂ ਨੂੰ ਮਾਰ ਕੇ ਸਾਨੂੰ ਕੀ ਖੁਸ਼ੀ ਮਿਲੇਗੀ, ਦੁਸ਼ਟਾਂ ਨੂੰ ਮਾਰ ਕੇ ਸਾਨੂੰ ਪਾਪ ਹੀ ਲੱਗੇਗਾ।
।1.37। ਹੇ ਸ਼੍ਰੀ ਕ੍ਰਿਸ਼ਨ, ਆਪਣੇ ਹੀ ਸੰਬੰਧੀ ਕੌਰਵਾਂ ਨੂੰ ਮਾਰਨਾ ਕਿਸੇ ਤਰ੍ਹਾਂ ਨਾਲ ਠੀਕ ਨਹੀਂ ਲਗਦਾ। ਆਪਣੇ ਹੀ ਲੋਕਾਂ ਨੂੰ ਮਾਰ ਕੇ ਅਸੀਂ ਕਿਵੇਂ ਸੁਖੀ ਹੋਵਾਂਗੇ।
।1.38। ਭਾਂਵੇ ਉਨ੍ਹਾਂ ਸਾਰੇਆਂ ਦਾ ਦਿਮਾਗ ਲੋਭ ਦੇ ਨਾਲ ਭ੍ਰਸ਼ਟ ਹੋ ਗਿਆ ਹੈ, ਸਿੱਟ੍ਟੇ ਵਜੋਂ ਉਹ ਕੁਲ ਦੇ ਨਾਸ਼ ਵਿੱਚ ਅਤੇ ਮਿਤਰਾਂ ਨੂੰ ਮਾਰਨ ਵਿੱਚ ਕੋਈ ਪਾਪ ਨਹੀਂ ਸਮਝਦੇ।
।1.39। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਅਸੀਂ ਤਾਂ ਕੁਲ ਦੇ ਨਾਸ਼ ਨਾਲ ਹੋਣ ਵਾਲੇ ਦੋਸ਼ ਨੂੰ ਜਾਣਦੇ ਹਾਂ, ਤਾਂ ਅਸੀ ਇਸ ਪਾਪ ਨੂੰ ਹੋਣ ਤੋਂ ਰੋਕਣ ਦਾ ਵਿਚਾਰ ਕਿਉਂ ਨਹੀਂ ਕਰਦੇ।
।1.40। ਵੰਸ਼ ਨਾਸ਼ ਨਾਲ ਪੁਰਾਣੇ ਸਮੇਂ ਤੋਂ ਚੱਲ ਰਹੇ ਕੁਲਧਰਮ ਨੱਸ਼ਟ ਹੁੰਦੇ ਹਨ, ਜਿਸ ਨਾਲ ਸਭ ਪਾਸੇ ਅਧਰਮ ਫੈਲਦਾ ਹੈ।
।1.41। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਅਧਰਮ ਦੇ ਜਿਆਦਾ ਵੱਧਣ ਨਾਲ ਕੁਲ ਦੀਆਂ ਔਰਤਾਂ ਬੇਵਫਾ ਅਤੇ ਦੁਸ਼ਟ ਚਰਿਤੱਰ ਦੀਆਂ ਹੋ ਜਾਂਦੀਆਂ ਹਨ, ਜਿਸ ਨਾਲ ਮਿਲੀ-ਜੁਲੀ ਸੰਤਾਨ ਪੈਦਾ ਹੁੰਦੀ ਹੈ।
।1.42। ਮਿਲੀ-ਜੁਲੀ ਔਲਾਦ, ਕੁਲ ਘਾਤੀਆਂ ਨੂੰ ਅਤੇ ਸਾਰੇ ਦੇ ਸਾਰੇ ਕੁਨਬੇ ਨੂੰ ਨਰਕ ਵਿੱਚ ਲੈ ਜਾਂਦੀ ਹੈ, ਪਿੰਡਦਾਨ ਅਤੇ ਜਲ ਚੜਾਉਣ ਦੀ ਕ੍ਰਿਆ ਅਲੋਪ ਹੋਣ ਨਾਲ, ਪਿਤਰ ਨੀਚੇ ਦੀਆਂ ਯੋਨੀਆਂ ਵਿੱਚ ਗਿਰ ਜਾਂਦੇ ਹਨ।
।1.43। ਮਿਲੀ-ਜੁਲੀ ਔਲਾਦਾਂ ਅਤੇ ਖ਼ਾਨਦਾਨ ਘਾਤੀਆਂ ਦੇ ਦੋਸ਼ਾਂ ਨਾਲ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਜਾਤੀ ਧਰਮ ਅਤੇ ਕੁਲਧਰਮ ਨਸ਼ਟ ਹੋ ਜਾਂਦੇ ਹਨ।
।1.44। ਹੇ ਭਗਵਾਨ ਸ਼੍ਰੀ ਕ੍ਰਿਸ਼ਨ, ਅਸੀਂ ਇਸ ਤਰਾਂ ਸੁਣਿਆ ਹੈ, ਕਿ ਜਿਨ੍ਹਾਂ ਮਨੁੱਖਾਂ ਦਾ ਕੁਲ ਧਰਮ ਨਸ਼ਟ ਹੋ ਗਿਆ ਹੈ, ਉਹ ਹਮੇਸ਼ਾ ਨਰਕ ਵਿੱਚ ਵਾਸ ਕਰਦੇ ਹਨ।
।1.45। ਹੈਰਾਨੀ ਦੀ ਗੱਲ ਹੈ, ਅਸੀਂ ਰਾਜ ਅਤੇ ਸੁੱਖਾਂ ਦੇ ਲਾਲਚ ਵਿੱਚ ਆਪਣੇ ਹੀ ਬੰਦਿਆਂ ਨੂੰ ਮਾਰਨ ਦੇ ਮਹਾਨ ਪਾਪ ਕਰਨ ਲਈ ਤਿਆਰ ਹੋ ਗਏ ਹਾਂ।
।1.46। ਮੈਨੂੰ, ਜਿਸ ਨੇ ਹਥਿਆਰ ਛੱਡ ਦਿੱਤੇ ਹੋਣ ਅਤੇ ਜਿਹੜਾ ਮੁਕਾਬਲਾ ਕਰਨ ਦੀ ਹਾਲਤ ਵਿੱਚ ਨਾ ਹੋਵੇ, ਜੇਕਰ ਹਥਿਆਰ ਯੁਕਤ ਕੌਰਵ ਯੁੱਧ ਵਿੱਚ ਮਾਰ ਵੀ ਦੇਣ ਤਾਂ ਵੀ ਅਜਿਹੇ ਪਾਪ ਤੋਂ ਚੰਗਾ ਹੋਵੇਗਾ।
।1.47। ਸੰਜੇ ਨੇ ਕਿਹਾ, ਇਸ ਤਰ੍ਹਾਂ ਕਹਿ ਕੇ, ਅਰਜੁਨ ਨੇ ਦੁਖੀ ਹੋ ਕੇ, ਬੁਝੇ ਹੋਏ ਦਿਲ ਨਾਲ, ਤੀਰ-ਕਮਾਨ ਤਿਆਗ ਦਿੱਤਾ ਤੇ ਰੱਥ ਉਪਰ ਬੈਠ ਗਿਆ।
English Translation of Chapter 1 without Verses
।1.1। Dhritarashtra said: O Sanjaya! Gathered at the holy place of Kurukshetra with the desire to war, what are my sons and pandavas doing?
।1.2। Sanjaya said: O king, after seeing the specific military formation of the Pandava army, Duryodhana went to Guru Dronacharya and said.
।1.3। O my coach! look, your intelligent disciple, the son of Drupada (Dhrishtadyumna) has planned the expert military formation of vast army of 'sons of Pandu'.
।1.4। Here we have heroic warriors like Bheema and great archers like Arjuna and great fighters (equivalent to ten thousand armed people) such as Yuyudhaan, Virat and Drupad.
।1.5। Warriors as mighty as Dhrishtaketu, Chekitana and Kashiraja and best fighters like Kuntibhoja-Purujit and Shaibya.
।1.6। Mighty Yudhamanyu, brave Uttamauja, Subhadra's son-Abhimanyu and Draupadi's five sons are all strong chariot fighters.
।1.7। O best of intelligentsia, for your information and attention, I am giving you the information of our commandants who are special and able to lead our force.
।1.8। Dronacharya, Bhishma (grandfather), Karna, Kripachary (always victorious) and Ashwatthama, Vikarn and Bhurishrava( son of Somdutta).
।1.9। There are many other brave warriors who can sacrifice their lives for me. They are versed in operating many types of weapons and fighting a war.
।1.10। Though being secured by grandfather Bhishma, their power is not enough. However, the other team's power is enough even though it is secured by Bheema. (Duryodhana thinks so because Bhishma internally wishes victory for the Pandavas. But, Bheema is full of enthusiasm because he wants to take revenge from the Kauravas.).
।1.11। Keep in mind, Standing firm at all strategic points in all directions, all of you need to protect Bhishma. (He is indispensable in our favor)
।1.12। Generating happiness in the eyes of Duryodhana, majestic grandfather Bhishma blew his conch, roaring like a lion.
।1.13। Then conch shells, drums, bugles, trumpets, bells and other different musical instruments rang. It was a loud cacophony altogether.
।1.14। After this Lord Krishna and Arjuna, sitting on huge chariot drawn by white horses blew their supernatural (transcendental) conch shells (to increase the motivations of their side).
।1.15। Lord Krishna blew conch shell named Panchjanya, Arjuna blew Devdutta and herculean task-doer Bheema (who was able to do the work beyond human power) blew the conch shell named Paundra.
।1.16। Son of Kunti, king Yudhishtira blew Anantvijaya and Nakul Sahdeva blew the conchshells named Sughosha and Manipushpak respectively.
।1.17। Great archer-King of Kashi, heroic warrior Shikhandi, invincible Dhrishtadhyumana, king of Virata and Satayki (blown their own conch shells individually).
।1.18। O King! Drupada, Sons of Draupadi and mighty armed Abhimanyu blown their conch shells.
।1.19। Combined sound of conch shells echoed in the sky and on the earth, it shattered the hearts of the sons of Dhritarashtra.
।1.20। After seeing the Kauravas, prepared for battle, bowman Arjuna, seated in the chariot bearing the flag marked with Hanuman and equipped with all the equipment of war, spoke to Lord Krishna these words.
।1.21। Arjuna said- O Lord Krishna, please draw my chariot in between the two armies.
।1.22। First I want to see, the people standing with the desire for war, and with whom I have to fight.
।1.23। I want to see the warriors standing to fight on the other side who are here to please the evil minded Kauravas.
।1.24। Sanjay Said, O King Dhritrashtra, As per the request of Arjuna, Lord Krishna drew the chariot in between both the armies.
।1.25। Standing in front of Bhishma, Drona and Kings of the world - Lord Krishna said, O Arjuna, See all these people assembled to support Kaurava's policy.
।1.26। There Arjuna saw, in the midst of both armies, his fathers, grandfathers, teachers, maternal uncles, brothers, sons, grandsons, friends, and also his fathers-in-law and well-wishers.
।1.27। After seeing all the kin present there, Arjuna overwhelmed with compassion and grief, said.
।1.28,1.29। Arjuna said: O Lord Krishna, seeing my friends and relatives present before me with a desire to fight, limbs of my body are quivering, mouth is drying up, body is trembling and my hairs are standing on ends.
।1.30। My bow Gandiva is slipping from my hand, and my skin is burning. I am not able to stand on my own and my mind is confused.
।1.31। O Lord Krishna, All indications are looking bad and I do not see any good coming, even after killing these people.
।1.32। O Lord Krishna, I do not desire victory, kingdom and happiness. O Lord, what to do of such kingdom, life and material pleasure (which comes after killing your own kinsmen)
।1.33। For whom we desire the kingdom, to give happiness and materialistic pleasure, those people are arrayed for battle here, leaving behind the desire for property and life.
।1.34। These are all teachers, fathers, grandfathers, sons, maternal uncles, fathers-in-law, grandsons, brothers-in-law and relatives.
।1.35। O Lord Krishna, I don't want to kill them even if though they might kill me.I will not kill them, Even if someone offers me kingdom of three worlds (then also I don't want to kill them), let alone a piece of earth.
।1.36। O Lord Krishna, We will not get any happiness after slaying the Kauravas. We will only incur sin by killing these wicked people.
।1.37। O Lord Krishna, It does not looks right in any way to kill our own brothers, Kauravas. How will it make us happy by killing our own kinsmen.
।1.38। Even if these people, overtaken by corrupt and greedy mind do not see any fault in killing their own friends and destroying their clan.
।1.39। O Lord Krishna, as we can see the repercussion of destroying a clan, why don't we think about preventing this sinful happening.
।1.40। By destruction of a clan, all family traditions are also vanquished. It facilitates the spreading of immorality and irreligion.
।1.41। When immorality increases, the women of the family become polluted and wicked which results in mixed progeny.
।1.42। Mixed progeny causes hellish life both for the family and clan-killers. The ancestors of such families fall down, because the traditions for offering them food and water are vanished.
।1.43। Misdeeds of mixed progeny and clan-killers destroy all the traditions of that clan, family and lineage.
।1.44। O Krishna, I have heard that those who are bereft of family traditions, always dwell in hell.
।1.45। It is amazing that we are prepared to commit great sin of killing our own kinsmen, driven by the desire to enjoy royal kingdom.
।1.46। (It will be) Better for me if the armed Kauravas, were to kill me unarmed and unresisting on the battlefield, as compared to the killing of Kauravas by me and incurring a great sin.
।1.47। Sanjay said, Arjuna, having thus spoken, cast aside his bow and arrows and sat down on the chariot, his mind overwhelmed with grief.
ॐ तत्सदिति श्रीमद्भगवद्गीतासूपनिषत्सु ब्रह्मविद्यायां योगशास्त्रे श्रीकृष्णार्जुनसंवादेऽर्जुनविषादयोगो नाम प्रथमोऽध्यायः॥1.1-1.47॥
Completed on 10 Nov 2014 (47 days)
आज प्रथम नवरात्र 25.09.2014 से हर दिन का एक श्लोक शब्दार्थ एवं भावार्थ सहित अपलोड करेंगे। इसमें कई महापुरूषों तथा संतो की टीका से सहायता लेकर, आज के संदर्भ में लिखने की कोशिश है। भगवान से हर शब्द लिखने में सहायता की पुकार करता हूं ताकि मूल भाव बना रहे ।
किसी भी त्रुटि को सुधारने के लिए, सुझाव, जिज्ञासा, प्रतिक्रिया, टिप्पणी, आलोचना आदि deep108@yahoo.com पर ई-मेल करें।
Please send email to deep108@yahoo.com for Any corrections, discussion, doubts, suggestions, comments and feedback.
ਗਲਤੀ ਸੁਧਾਰਣ ਲਈ, ਆਲੋਚਨਾ, ਪ੍ਰਤੀਕ੍ਰਿਯਾ, ਟਿੱਪਣੀ, ਸੁਝਾਵ ਅਤੇ ਸ਼ੰਕਾ ਆਦਿ ਲਈ deep108@yahoo.com ਤੇ ਈ-ਮੇਲ ਕਰੋ।